ਕੀ ਗੋਵਿੰਦਾ ਦੀ ਭਾਣਜੀ ਨੇ ਕਰਵਾ ਲਿਆ ਹੈ ਵਿਆਹ, ਵਾਇਰਲ ਹੋ ਰਹੀ ਤਸਵੀਰ

Written by  Shaminder   |  February 04th 2023 10:02 AM  |  Updated: February 04th 2023 10:02 AM

ਕੀ ਗੋਵਿੰਦਾ ਦੀ ਭਾਣਜੀ ਨੇ ਕਰਵਾ ਲਿਆ ਹੈ ਵਿਆਹ, ਵਾਇਰਲ ਹੋ ਰਹੀ ਤਸਵੀਰ

ਬਾਲੀਵੁੱਡ ਅਦਾਕਾਰ ਗੋਵਿੰਦਾ (Govinda) ਦੀ ਭਾਣਜੀ (Niece) ਆਰਤੀ ਸਿੰਘ (Arti Singh) ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਆਰਤੀ ਸਿੰਘ ਦੁਲਹਨ ਦੇ ਲਿਬਾਸ ‘ਚ ਸੱਜੀ ਹੋਈ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਵੇਖ ਕੇ ਪ੍ਰਸ਼ੰਸਕ ਵੀ ਹੈਰਾਨ ਹਨ ਅਤੇ ਸੋਚ ਰਹੇ ਹਨ ਕਿ ਆਰਤੀ ਸਿੰਘ ਨੇ ਵਿਆਹ ਕਰਵਾ ਲਿਆ ਹੈ ।

rajiv arti ,, image Source : Instagram

ਹੋਰ ਪੜ੍ਹੋ  : ਬਿੱਗ ਬੌਸ-16 ‘ਚ ਨਿਮਰਤ ਨੂੰ ਰਵਾਉਣ ਵਾਲਾ ਇਹ ਪ੍ਰਤੀਭਾਗੀ ਬਣਿਆ ਘਰ ਦਾ ਬੌਸ, ਇਸ ਤਰ੍ਹਾਂ ਪਲਟੀ ਗੇਮ

ਰਾਜੀਵ-ਆਰਤੀ ਨੇ ਸਾਂਝੀ ਕੀਤੀ ਵਿਆਹ ਵਾਲੀ ਤਸਵੀਰ

ਰਾਜੀਵ ਆਦਿਤਿਆ ਅਤੇ ਆਰਤੀ ਸਿੰਘ ਨੇ ਆਪੋ ਆਪਣੇ ਇੰਸਟਾਗ੍ਰਾਮ ਆਕਊਂਟ ‘ਤੇ ਲਾੜੇ ਲਾੜੀ ਦੇ ਲਿਬਾਸ ‘ਚ ਸੱਜੀ ਹੋਈ ਆਪਣੀ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਦੋਵੇਂ ਜਣੇ ਵਿਆਹ ਵਾਲੀ ਸਟੇਜ ‘ਤੇ ਕੁਰਸੀਆਂ ‘ਤੇ ਬੈਠੇ ਹੋਏ ਨਜ਼ਰ ਆ ਰਹੇ ਹਨ ।

rajiv And Aarti image Source : Instagram

ਹੋਰ ਪੜ੍ਹੋ  : ਬੰਦੀ ਸਿੰਘਾਂ ਦੀ ਰਿਹਾਈ ਲਈ ਕਾਫਿਲੇ ਨੂੰ ਸੋਨੀਆ ਮਾਨ ਨੇ ਅੰਮ੍ਰਿਤਸਰ ਤੋਂ ਕੀਤਾ ਰਵਾਨਾ

ਰਾਜੀਵ ਲਾੜੇ ਦੀ ਲੁੱਕ ‘ਚ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੇ ਵ੍ਹਾਈਟ ਕਲਰ ਦੀ ਸ਼ੇਰਵਾਨੀ ਪਾਈ ਹੋਈ ਹੈ । ਗਲੇ ‘ਚ ਵਰਮਾਲਾ ਪਾਈ ਹੋਏ ਦਿਖਾਈ ਦੇ ਰਹੇ ਹਨ ।

ਵਿਆਹ ਵਾਲੀ ਤਸਵੀਰ ਦੇ ਨਾਲ ਦਿੱਤਾ ਸੁਨੇਹਾ

ਉੱਥੇ ਹੀ ਲਾੜੀ ਬਣੀ ਆਰਤੀ ਸਿੰਘ ਵੀ ਬ੍ਰਾਈਡਲ ਲੁੱਕ ‘ਚ ਬਹੁਤ ਹੀ ਸੋਹਣੀ ਲੱਗ ਰਹੀ ਸੀ । ਪਰ ਇਸ ਤਸਵੀਰ ਦੇ ਨਾਲ ਰਾਜੀਵ ਨੇ ਲਿਖਿਆ ਕਿ ‘ਤਨੂ ਵੈਡਸ ਮਨੂ 2.0 ਹਾ ਹਾ ! ਮਜ਼ਾਕ ਕਰ ਰਿਹਾ ਹਾਂ।

Rajiv Datia Image Source : Instagram

ਅਸੀਂ ਗਲੈਮ ਆਨ ਕੈਲੇਂਡਰ ਦੇ ਲਈ ਤਨੁ ਵੈਡਸ ਮਨੂ ਲੁੱਕ ਨੂੰ ਰੀਕ੍ਰੀਏਟ ਕੀਤਾ ਹੈ’। ਜਿਸ ਤੋਂ ਸਾਫ਼ ਹੈ ਕਿ ਜੋੜੀ ਦਾ ਇਹ ਤਸਵੀਰ ਉਨ੍ਹਾਂ ਦੇ ਫੋਟੋ ਸ਼ੂਟ ਦੀ ਹੈ । ਜਿਸ ਨੂੰ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ ।

 

View this post on Instagram

 

A post shared by Rajiv Adatia (@rajivadatia)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network