ਸ਼ਾਹਰੁਖ ਖ਼ਾਨ ਨੇ ਆਪਣੇ ਹਨੀਮੂਨ ’ਤੇ ਗੌਰੀ ਖ਼ਾਨ ਨੂੰ ਇਸ ਤਰ੍ਹਾਂ ਬਣਾਇਆ ਸੀ ਮੂਰਖ

written by Rupinder Kaler | October 27, 2020

ਸ਼ਾਹਰੁਖ ਖਾਨ ਤੇ ਗੌਰੀ ਖਾਨ ਦੇ ਵਿਆਹ ਨੂੰ 29 ਸਾਲ ਹੋ ਗਏ ਹਨ । ਇਸ ਜੋੜੇ ਨੇ 25 ਅਕਤੂਬਰ, 1991 ਨੂੰ ਵਿਆਹ ਕੀਤਾ ਸੀ। ਬੀਤੇ ਦਿਨ ਇਸ ਜੋੜੇ ਨੇ ਆਪਣੇ ਵਿਆਹ ਦੀ ਵਰੇਗੰਢ ਮਨਾਈ ਹੈ । ਦੋਹਾਂ ਦੇ ਵਿਆਹ ਨੂੰ ਲੈ ਕੇ ਕਈ ਕਿੱਸੇ ਪ੍ਰਚਲਿਤ ਹਨ, ਖ਼ਾਸ ਕਰਕੇ ਹਨੀਮੂਨ ਵਾਲਾ ਕਿੱਸਾ ।

shahrukh

ਹੋਰ ਪੜ੍ਹੋ :-

shahrukh

ਦਰਅਸਲ ਸ਼ਾਹਰੁਖ ਖਾਨ ਨੇ ਗੌਰੀ ਖ਼ਾਨ ਨੂੰ ਵਿਆਹ ਤੋਂ ਬਾਅਦ ਹਨੀਮੂਨ ਲਈ ਪੈਰਿਸ ਲਿਜਾਣ ਦਾ ਵਾਅਦਾ ਕੀਤਾ ਸੀ, ਪਰ ਉਹ ਗੌਰੀ ਨੂੰ ਦਾਰਜੀਲਿੰਗ ਲੈ ਗਏ। ਸ਼ਾਹਰੁਖ ਨੇ ਇਕ ਨਿਊਜ਼ ਪੋਰਟਲ ਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਗੌਰੀ ਨੂੰ 'ਫੂਲ' ਬਣਾਇਆ। ਸ਼ਾਹਰੁਖ ਖਾਨ ਨੇ ਕਿਹਾ, "ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਬਹੁਤ ਗਰੀਬ ਸੀ ਤੇ ਗੌਰੀ ਇਕ ਮਿਡਲ ਕਲਾਸ ਸੀ।

shahrukh

ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਪੈਰਿਸ ਲੈ ਜਾਵਾਂਗਾ ਤੇ ਤੁਹਾਨੂੰ ਆਈਫਲ ਟਾਵਰ ਦਿਖਾਵਾਂਗਾ। ਪਰ ਇਹ ਸਭ ਝੂਠ ਸੀ।" ਸ਼ਾਹਰੁਖ ਖਾਨ ਨੇ ਕਿਹਾ, "ਕਿਉਂਕਿ ਮੇਰੇ ਕੋਲ ਪੈਸੇ ਅਤੇ ਕੋਈ ਹਵਾਈ ਟਿਕਟ ਨਹੀਂ ਸੀ ਪਰ ਕਿਸੇ ਤਰ੍ਹਾਂ ਮੈਂ ਉਸ ਨੂੰ ਯਕੀਨ ਦਿਵਾਇਆ। ਮੈਂ ਉਸ ਨੂੰ ਬੇਵਕੂਫ ਬਣਾਇਆ ਕਿ ਅਸੀਂ ਪੈਰਿਸ ਜਾ ਰਹੇ ਹਾਂ, ਪਰ ਉਸ ਨੂੰ ਦਾਰਜੀਲਿੰਗ ਲੈ ਗਿਆ।"

You may also like