ਦਿਲਜੀਤ ਦੋਸਾਂਝ ਸੰਗ ਅਕਸ਼ੇ ਕੁਮਾਰ ਦੀ 'ਗੁੱਡ ਨਿਊਜ਼' 'ਚ ਨਜ਼ਰ ਆਉਣਗੇ ਇਹ ਵੱਡੇ ਚਿਹਰੇ

written by Aaseen Khan | January 22, 2019

ਦਿਲਜੀਤ ਦੋਸਾਂਝ ਸੰਗ ਅਕਸ਼ੇ ਕੁਮਾਰ ਦੀ 'ਗੁੱਡ ਨਿਊਜ਼' 'ਚ ਨਜ਼ਰ ਆਉਣਗੇ ਇਹ ਵੱਡੇ ਚਿਹਰੇ : 2018 ਦੇ ਨਵੰਬਰ 'ਚ ਦਿਲਜੀਤ ਦੋਸਾਂਝ ਨੇ ਆਪਣੀ ਆਉਣ ਵਾਲੀ ਫਿਲਮ ਗੁੱਡ ਨਿਊਜ਼ ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ 'ਚ ਉਹਨਾਂ ਫਿਲਮ ਬਾਰੇ ਜਾਣਕਾਰੀ ਦਿੱਤੀ ਸੀ। ਇਸ ਫਿਲਮ ਦਾ ਨਾਮ ਹੈ 'ਗੁੱਡ ਨਿਊਜ਼' ਜਿਸ 'ਚ ਅਕਸ਼ੇ ਕੁਮਾਰ , ਕਰੀਨਾ ਕਪੂਰ , ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਪਹਿਲੀ ਵਾਰ ਇਕੱਠੇ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ।


ਹੁਣ ਫਿਲਮ 'ਗੁੱਡ ਨਿਊਜ਼ ਦੀ ਆਫੀਸ਼ੀਅਲ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਜੀ ਹਾਂ ਇਹ ਫਿਲਮ 6 ਸਤੰਬਰ ਨੂੰ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਰਾਜ ਮਹਿਤਾ ਦੀ ਡਾਇਰੈਕਸ਼ਨ 'ਚ ਬਣ ਰਹੀ ਫਿਲਮ ਗੁੱਡ ਨਿਊਜ਼ 'ਚ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਕਪਲ ਦਾ ਕਿਰਦਾਰ ਨਿਭਾ ਰਹੇ ਹਨ ਜਿਹੜੇ ਇੱਕ ਬੱਚਾ ਚਾਹੁੰਦੇ ਹਨ। ਉੱਥੇ ਹੀ ਦਿਲਜੀਤ ਦੋਸਾਂਝ ਅਤੇ ਕਿਆਰਾ ਅਡਵਾਨੀ ਇੱਕ ਪੰਜਾਬੀ ਕਪਲ ਦਾ ਰੋਲ ਨਿਭਾ ਰਹੇ ਹਨ। ਇਹ ਫਿਲਮ ਇੱਕ ਫੈਮਲੀ ਡਰਾਮਾ ਫਿਲਮ ਹੋਣ ਵਾਲੀ ਹੈ। ਜਿਸ 'ਚ ਖੂਬ ਠਹਾਕੇ ਲੱਗਣ ਵਾਲੇ ਨੇ ਅਤੇ ਇਮੋਸ਼ਨਲ ਤੜਕਾ ਵੀ ਲੱਗੇਗਾ।

ਹੋਰ ਵੇਖੋ : ਈਸ਼ਾ ਦਿਓਲ ਦੇ ਘਰ ਬਹੁਤ ਜਲਦ ਆਉਣ ਵਾਲਾ ਹੈ ਇੱਕ ਹੋਰ ਨੰਨਾ ਮਹਿਮਾਨ, ਦੇਖੋ ਤਸਵੀਰਾਂ

 

View this post on Instagram

 

@dharmamovies #GoodNews Mastian Shuru ... ?? With @raj_a_mehta Sir & Beautiful @kiaraaliaadvani Ji ?

A post shared by Diljit Dosanjh (@diljitdosanjh) on


ਧਰਮਾ ਪ੍ਰੋਡਕਸ਼ਨ 'ਚ ਬਣ ਰਹੀ ਹੈ ਇਸ ਫਿਲਮ ਨੂੰ ਕਰਨ ਜੌਹਰ ਪ੍ਰੋਡਿਊਜ਼ ਕਰ ਰਹੇ ਹਨ। ਅਕਸ਼ੇ ਕੁਮਾਰ ਦੀ ਗੱਲ ਕਰੀਏ ਤਾਂ ਉਹ ਇਸ ਸਾਲ 'ਗੁੱਡ ਨਿਊਜ਼' ਫਿਲਮ ਸਮੇਤ ਪੰਜ ਫ਼ਿਲਮਾਂ  'ਚ ਨਜ਼ਰ ਆਉਣ ਵਾਲੇ ਹਨ। ਜਿੰਨ੍ਹਾਂ 'ਚ ਕੇਸਰੀ ਅਤੇ ਪ੍ਰਿਥਵੀ ਰਾਜ ਚੋਹਾਨ ਵਰਗੀਆਂ ਵੱਡੀਆਂ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।

You may also like