ਦਿਲਜੀਤ ਦੋਸਾਂਝ ਨੂੰ ਇਹ ਕੰਮ ਕਰਕੇ ਮਿਲਦੀ ਹੈ ਸਭ ਤੋਂ ਵੱਧ ਖੁਸ਼ੀ

written by Rupinder Kaler | October 07, 2021

ਦਿਲਜੀਤ ਦੋਸਾਂਝ (Diljit Dosanjh ) ਆਪਣੇ ਗਾਣਿਆਂ ਤੇ ਅਦਾਕਾਰੀ ਕਰਕੇ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ । ਦੁਨੀਆ ਵਿੱਚ ਉਸ ਦੇ ਲੱਖਾਂ ਦੀ ਗਿਣਤੀ ਵਿੱਚ ਫੈਨ ਹਨ । ਪਰ ਤੁਹਾਨੂੰ ਇਹ ਜਾਣਕੇ ਹੈਰਾਨੀ ਹੋਵੇਗੀ ਕਿ ਦਿਲਜੀਤ ਦੇ ਬਹੁਤ ਘੱਟ ਦੋਸਤ ਹਨ, ਕਿਉਂਕਿ ਉਹ ਬਹੁਤ ਘੱਟ ਲੋਕਾਂ ਤੇ ਵਿਸ਼ਵਾਸ ਕਰਦਾ ਹੈ । ਇਸ ਦਾ ਖੁਲਾਸਾ ਉਹਨਾਂ (Diljit Dosanjh ) ਨੇ ਇੱਕ ਸ਼ੋਅ ਵਿੱਚ ਕੀਤਾ ਸੀ ।

feature image of chanel no 5 new song by diljit dosanjh-min

ਹੋਰ ਪੜ੍ਹੋ :

ਭੇਸ ਬਦਲ ਕੇ ਗੁਰਨਾਮ ਚਡੂਨੀ ਪਹੁੰਚੇ ਲਖੀਮਪੁਰ ਖੀਰੀ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਪ੍ਰਗਟ, ਚਡੂਨੀ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਮਾਰ ਰਹੀ ਹੈ ਛਾਪੇ

Diljit Dosanjh pp-min Image From Instagram

ਦਿਲਜੀਤ (Diljit Dosanjh ) ਨੇ ਦੱਸਿਆ ਕਿ ਇਸ ਦੁਨੀਆ ਵਿੱਚ ਉਸ ਦੇ ਬਹੁਤ ਘੱਟ ਦੋਸਤ ਹਨ, ਤੇ ਜਿਹੜੇ ਉਸ ਦੇ ਦੋਸਤ ਹਨ ਉਹ (Diljit Dosanjh ) ਉਹਨਾਂ ਤੇ ਪੂਰਾ ਵਿਸ਼ਵਾਸ਼ ਕਰਦਾ ਹੈ । ਪਰ ਇਸ ਦੇ ਬਾਵਜੂਦ ਉਸ ਨੂੰ ਇੱਕਲਾ ਰਹਿਣਾ ਜ਼ਿਆਦਾ ਪਸੰਦ ਹੈ ਕਿਉਂਕਿ ਉਸ ਨੂੰ ਇੱਕਲਾ ਰਹਿ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ ।

Diljit, -min Image From Diljit Dosanjh Song

ਇਸ ਤਰ੍ਹਾਂ ਕਰਨ ਨਾਲ ਉਸ (Diljit Dosanjh ) ਦੇ ਦਿਮਾਗ ਤੇ ਸਰੀਰ ਨੂੰ ਆਰਾਮ ਮਿਲਦਾ ਹੈ ਤੇ ਕੁਝ ਕਰੇਟਿਵ ਸੋਚਣ ਦਾ ਮੌਕਾ ਮਿਲਦਾ ਹੈ । ਦਿਲਜੀਤ ਨੇ ਕਿਹਾ ਕਿ ਉਸ ਦਾ ਇਹ ਮਤਲਬ ਨਹੀਂ ਕਿ ਉਹ (Diljit Dosanjh ) ਦੁਨੀਆ ਤੋਂ ਪੂਰੀ ਤਰ੍ਹਾਂ ਕੱਟ ਜਾਵੇ । ਪਰ ਉਸ ਨੂੰ ਇੱਕਲਾ ਰਹਿਣਾ ਜ਼ਿਆਦਾ ਪਸੰਦ ਹੈ ।

0 Comments
0

You may also like