ਭੰਗੜੇ ਪਵਾਉਣ ਲਈ ਫਿਰ ਆ ਗਏ ਨੇ ਦਿਲਜੀਤ ਦੋਂਸਾਝ, 'ਮੋਰ' ਗੀਤ ਹੋਇਆ ਰਿਲੀਜ਼ (ਵੀਡੀਓ)

Written by  Aaseen Khan   |  June 17th 2019 11:33 AM  |  Updated: June 17th 2019 11:33 AM

ਭੰਗੜੇ ਪਵਾਉਣ ਲਈ ਫਿਰ ਆ ਗਏ ਨੇ ਦਿਲਜੀਤ ਦੋਂਸਾਝ, 'ਮੋਰ' ਗੀਤ ਹੋਇਆ ਰਿਲੀਜ਼ (ਵੀਡੀਓ)

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਸਟਾਰਰ ਫ਼ਿਲਮ 'ਛੜਾ' ਜਿਹੜੀ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਇੱਕ ਹੋਰ ਭੰਗੜਾ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਫ਼ਿਲਮ ਦੇ ਹੀਰੋ ਦਿਲਜੀਤ ਦੋਸਾਂਝ ਨੇ ਅਵਾਜ਼ ਦਿੱਤੀ ਹੈ। ਹੈਪੀ ਰਾਏਕੋਟੀ ਵੱਲੋਂ ਲਿਖਿਆ ਹੈ ਅਤੇ ਕੰਪੋਜ਼ ਕੀਤਾ 'ਮੋਰ' ਨਾਮ ਦਾ ਇਹ ਗੀਤ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰਦਾ ਹੈ। ਗਾਣੇ ਦਾ ਸੰਗੀਤ ਨਾਮਵਰ ਮਿਊਜ਼ਿਕ ਡਾਇਰੈਕਟਰ ਨਿੱਕ ਧੰਮੂ ਨੇ ਤਿਆਰ ਕੀਤਾ ਹੈ।

ਇਸ ਤੋਂ ਪਹਿਲਾਂ ਫ਼ਿਲਮ ਦੇ ਟਰੇਲਰ ਸਮੇਤ ਜਿੰਨ੍ਹੇ ਵੀ ਗੀਤ ਰਿਲੀਜ਼ ਹੋਏ ਸਾਰੇ ਹੀ ਹੁਣ ਤੱਕ ਯੂ ਟਿਊਬ 'ਤੇ ਟਰੈਂਡਿੰਗ 'ਚ ਰਹੇ ਹਨ। ਬਾਲੀਵੁੱਡ ਅਤੇ ਟੀਵੀ ਸ਼ੋਅਜ਼ 'ਚ ਪੰਜਾਬ ਅਤੇ ਪੰਜਾਬੀ ਮਿਊਜ਼ਿਕ ਦਾ ਲੋਹਾ ਮਨਵਾਉਣ ਵਾਲੇ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਤਕਰੀਬਨ 3 ਸਾਲ ਬਾਅਦ ਇਸ ਫ਼ਿਲਮ 'ਚ ਦੁਬਾਰਾ ਵਾਪਸੀ ਕਰ ਰਹੇ ਹਨ। ਜਗਦੀਪ ਸਿੱਧੂ ਵੱਲੋਂ ਨਿਰਦੇਸ਼ਿਤ 'ਛੜਾ' ਫ਼ਿਲਮ ਕਾਮੇਡੀ ਰੋਮਾਂਟਿਕ ਡਰਾਮਾ ਫ਼ਿਲਮ ਹੋਣ ਵਾਲੀ ਹੈ।

ਹੋਰ ਵੇਖੋ : ਦਰਸ਼ਨ ਲੱਖੇਵਾਲ ਫਤਿਹਵੀਰ ਲਈ ਗਾਉਣਾ ਚਾਹੁੰਦੇ ਨੇ ਗੀਤ, ਲੋਕਾਂ ਤੋਂ ਮੰਗੀ ਸਹਿਮਤੀ

ਇਸ ਫਿਲਮ ‘ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network