
Diljit Dosanjh Statue At Madame Tussauds Noida: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨਾਂ ਮਹਿਜ਼ ਪੌਲੀਵੁੱਡ ਬਲਕਿ ਬਾਲੀਵੁੱਡ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਆਪਣੇ ਵਰਲਡ ਟੂਰ 'Born to Shine' ਨਾਲ ਦੇਸ਼ ਤੇ ਵਿਦੇਸ਼ ਵਿੱਚ ਨਾਂਅ ਕਮਾਉਣ ਵਾਲੇ ਦਿਲਜੀਤ ਦੋਸਾਂਝ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਦਿਲਜੀਤ ਅਜਿਹੇ ਪੰਜਾਬੀ ਕਲਾਕਾਰ ਬਣ ਗਏ ਹਨ ਜਿਨ੍ਹਾਂ ਦਾ ਬੁੱਤ ਮੈਡਮ ਤੁਸਾਦ ਮਿਊਜ਼ਿਮ ਦੇ ਵਿੱਚ ਲੱਗਣ ਜਾ ਰਿਹਾ ਹੈ। ਨੋਇਡਾ ਸਥਿਤ ਮੈਡਮ ਤੁਸਾਦ ਮਿਊਜ਼ਿਅਮ 'ਚ ਅੱਜ ਦਿਲਜੀਤ ਦੋਸਾਂਝ ਦੇ ਬੁੱਤ ਦਾ ਉਦਘਾਟਨ ਹੋਵੇਗਾ।
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਜਿਹੇ ਪੰਜਾਬੀ ਕਲਾਕਾਰ ਬਣ ਗਏ ਹਨ ਜਿਨ੍ਹਾਂ ਦਾ ਮੈਡਮ ਤੁਸਾਦ ਵਿਖੇ ਮੋਮ ਦਾ ਬੁੱਤ ਲਗਵਾਇਆ ਗਿਆ ਹੈ। ਇਹ ਖ਼ਬਰ ਸਾਹਮਣੇ ਆਉਂਣ ਮਗਰੋਂ ਹਰ ਪੰਜਾਬੀ ਉਨ੍ਹਾਂ ਉੱਤੇ ਮਾਣ ਕਰ ਰਿਹਾ ਹੈ। ਕਈ ਪੰਜਾਬੀ ਕਲਾਕਾਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।
ਦੱਸ ਦਈਏ ਕਿ ਦਿਲਜੀਤ ਨੇ ਇਸ ਸਬੰਧ ਸਾਲ 2018 ਦੇ ਵਿੱਚ ਫੈਨਜ਼ ਨਾਲ ਜਾਣਕਾਰੀ ਸਾਂਝੀ ਕੀਤੀ ਸੀ, ਪਰ ਕੋਰੋਨਾ ਕਾਲ ਦੌਰਾਨ ਮਿਊਜ਼ਿਅਮ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਕੋਰੋਨਾ ਕਾਲ ਤੋਂ ਬਾਅਦ ਇਹ ਮਿਊਜ਼ਿਅਮ ਮੁੜ ਤਿੰਨ ਸਾਲਾ ਬਾਅਦ ਖੋਲ੍ਹਿਆ ਗਿਆ ਹੈ।

ਇਸ ਤੋਂ ਪਹਿਲਾਂ 5 ਮਈ, 2022 ਨੂੰ, ਸੋਸ਼ਲ ਮੀਡੀਆ 'ਤੇ ਇਹ ਐਲਾਨ ਕੀਤਾ ਗਿਆ ਸੀ ਕਿ ਜਲਦੀ ਹੀ ਡੀਐਲਐਫ ਮਾਲ ਆਫ਼ ਇੰਡੀਆ, ਨੋਇਡਾ ਵਿਖੇ ਮੈਡਮ ਤੁਸਾਦ ਮਿਊਜ਼ਿਅਮ ਇੰਡੀਆ ਦਾ ਵਰਜ਼ਨ ਖੋਲ੍ਹਿਆ ਜਾਵੇਗਾ। ਦਿਲਜੀਤ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪ੍ਰਫਾਈਲ ਪਿਕਚਰ ਵਿੱਚ ਇਹ ਤਸਵੀਰ ਸ਼ੇਅਰ ਕੀਤੀ ਹੈ ਤੇ ਫੈਨਜ਼ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।
ਇਹ ਮਿਊਜ਼ੀਅਮ ਅੱਜ 19 ਜੁਲਾਈ, 2022 ਨੂੰ ਖੁੱਲ੍ਹ ਰਿਹਾ ਹੈ। ਇਸ ਲਈ, ਤੁਸੀਂ ਹੁਣ ਭਾਰਤ ਦੇ DLF ਮਾਲ 'ਤੇ ਜਾ ਸਕਦੇ ਹੋ ਅਤੇ ਆਪਣੀਆਂ ਮਨਪਸੰਦ ਹਸਤੀਆਂ ਦੀਆਂ ਮੂਰਤੀਆਂ ਨਾਲ ਕੁਝ ਸੈਲਫ਼ੀਆਂ ਲੈ ਸਕਦੇ ਹੋ। ਇਸ ਮਿਊਜ਼ੀਅਮ ਦੇ ਉਦਘਾਟਨ ਦੇ ਨਾਲ-ਨਾਲ ਅੱਜ ਇਥੇ ਦਿਲਜੀਤ ਦੋਸਾਂਝ ਦੇ ਬੁੱਤ ਦਾ ਉਦਘਾਟਨ ਕੀਤਾ ਜਾਵੇਗਾ, ਜੋ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਲਈ ਬੇਹੱਦ ਮਾਣ ਵਾਲੀ ਗੱਲ ਹੈ।

ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਰੋਮੈਂਟਿਕ ਅੰਦਾਜ਼ 'ਚ ਮਨਾਇਆ ਜਨਮਦਿਨ, ਵੇਖੋ ਤਸਵੀਰਾਂ
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਖਰੀ ਵਾਰ ਫਿਲਮ 'ਹੌਂਸਲਾ ਰੱਖ' 'ਚ ਨਜ਼ਰ ਆਏ ਸਨ। ਜਦੋਂਕਿ ਹਾਲ ਹੀ ਵਿੱਚ ਉਹ ਆਪਣਾ ਵਰਲਡ ਟੂਰ 'ਬੋਰਨ ਟੂ ਸ਼ਾਈਨ' ਪੂਰਾ ਕਰਕੇ ਮੁੜ ਭਾਰਤ ਪਰਤੇ ਹਨ। ਇਸ ਦੇ ਨਾਲ ਹੀ ਉਹ ਜਲਦ ਹੀ ਜਸਵਿੰਦਰ ਸਿੰਘ ਖਾਲੜਾ ਦੀ ਬਾਈਓਪਿਕ ਵਿੱਚ ਵੀ ਨਜ਼ਰ ਆਉਣਗੇ।
View this post on Instagram