ਦਿਲਜੀਤ ਦੋਸਾਂਝ ਨੇ ਵੱਖਰੇ ਅੰਦਾਜ਼ 'ਚ ਕਰੀਨਾ ਕਪੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ

Written by  Aaseen Khan   |  September 21st 2019 03:34 PM  |  Updated: September 21st 2019 03:34 PM

ਦਿਲਜੀਤ ਦੋਸਾਂਝ ਨੇ ਵੱਖਰੇ ਅੰਦਾਜ਼ 'ਚ ਕਰੀਨਾ ਕਪੂਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਦੇਖੋ ਵੀਡੀਓ

ਬਾਲੀਵੁੱਡ ਦੀ ਬੇਬੋ ਯਾਨੀ ਕਰੀਨਾ ਕਪੂਰ ਅੱਜ ਆਪਣਾ 39 ਵਾਂ ਜਨਮਦਿਨ ਮਨਾ ਰਹੀ ਹੈ। ਪੂਰੇ ਬਾਲੀਵੁੱਡ ਅਤੇ ਪਾਲੀਵੁੱਡ ਜਗਤ 'ਚ ਕਰੀਨਾ ਕਪੂਰ ਖ਼ਾਨ ਨੂੰ ਉਹਨਾਂ ਦੇ ਜਨਮਦਿਨ 'ਤੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਪਰ ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਸਭ ਤੋਂ ਵੱਖਰੇ ਅੰਦਾਜ਼ 'ਚ ਕਰੀਨਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਜੀ ਹਾਂ ਦੱਸ ਦਈਏ ਦਿਲਜੀਤ ਦੋਂਸਾਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਕਰੀਨਾ ਕਪੂਰ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਪਿੱਛੇ ਦਿਲਜੀਤ ਦੋਸਾਂਝ ਦਾ ਗੀਤ 'ਹੈਪੀ ਬਰਥਡੇ' ਚੱਲਦਾ ਸੁਣਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਕੁਝ ਹੀ ਘੰਟਿਆਂ 'ਚ 7 ਲੱਖ ਤੋਂ ਵੀ ਵੱਧ ਲੋਕ ਦੇਖ ਚੁੱਕੇ ਹਨ।

ਦੱਸ ਦਈਏ ਕਰੀਨਾ ਕਪੂਰ ਖ਼ਾਨ ਅਤੇ ਦਿਲਜੀਤ ਦੋਸਾਂਝ ਉੜਤਾ ਪੰਜਾਬ ਫ਼ਿਲਮ 'ਚ ਇਕੱਠੇ ਸਕਰੀਨ ਸਾਂਝੀ ਕਰ ਚੁੱਕੇ ਹਨ। ਦੋਨਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਆਉਣ ਵਾਲੇ ਸਮੇਂ 'ਚ ਕਰੀਨਾ ਕਪੂਰ ਅਤੇ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਬਾਲੀਵੁੱਡ ਫ਼ਿਲਮ 'ਗੁੱਡ ਨਿਊਜ਼' 'ਚ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ 'ਚ ਦਿਲਜੀਤ ਦੋਸਾਂਝ ਅਤੇ ਕਰੀਨਾ ਕਪੂਰ ਖ਼ਾਨ ਤੋਂ ਇਲਾਵਾ ਅਕਸ਼ੇ ਕੁਮਾਰ ਅਤੇ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

ਹੋਰ ਵੇਖੋ : 900 ਕਿੱਲੋਮੀਟਰ ਪੈਦਲ ਤੁਰਕੇ ਅਕਸ਼ੇ ਕੁਮਾਰ ਨੂੰ ਮਿਲਣ ਪਹੁੰਚਿਆ ਉਹਨਾਂ ਦਾ ਇਹ ਫੈਨ,ਦੇਖੋ ਵੀਡੀਓ

ਫ਼ਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਮੈਗਾ ਸਟਾਰ ਕਾਸਟ ਵਾਲੀ ਇਹ ਫ਼ਿਲਮ ਇੱਕ ਰੋਮੈਂਟਿਕ ਕਾਮੇਡੀ ਫਿਲਮ ਹੋਣ ਵਾਲੀ ਹੈ।ਫ਼ਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ ਅਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network