ਬੌਰਨ ਟੂ ਸ਼ਾਈਨ ਵਰਲਡ ਟੂਰ 2022: ਜਾਣੋ, ਜਲੰਧਰ 'ਚ ਲਾਈਵ ਸ਼ੋਅ ਕਰਨ ਬਾਰੇ ਦਿਲਜੀਤ ਦੋਸਾਂਜ ਨੇ ਕੀ ਕਿਹਾ

written by Pushp Raj | April 18, 2022

'ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਏਨੀਂ ਦਿਨੀਂ ਆਪਣੇ ਮਿਊਜ਼ਿਕ ਟੂਰ ਬੌਰਨ ਟੂ ਸ਼ਾਈਨ ‘𝐁𝐎𝐑𝐍 𝐓𝐎 𝐒𝐇𝐈𝐍𝐄’ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਨੇ ਆਪਣੇ ਇਸ ਵਰਲਡ ਮਿਊਜ਼ਿਕ ਟੂਰ ਦੀ ਸ਼ੁਰੂਆਤ ਇੰਡੀਆ ਤੋਂ ਕਰਦੇ ਹੋਏ ਆਪਣਾ ਦੂਜਾ ਸ਼ੋਅ ਜਲੰਧਰ ਵਿਖੇ ਕੀਤਾ। ਜਲੰਧਰ 'ਚ ਲਾਈਵ ਸ਼ੋਅ ਕਰਨ ਬਾਰੇ ਦਿਲਜੀਤ ਦੋਸਾਂਜ ਨੇ ਜਲੰਧਰ ਸ਼ਹਿਰ 'ਚ ਹੋਏ ਆਪਣੇ ਸ਼ੋਅ ਬਾਰੇ ਖ਼ਾਸ ਗੱਲ ਸ਼ੇਅਰ ਕੀਤੀ।

ਦਿਲਜੀਤ ਦੇ ਇਸ ਸ਼ੋਅ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਹ ਸ਼ੋਅ ਪੂਰਾ ਹਿੱਟ ਰਿਹਾ, ਜਿਸ ਕਰਕੇ ਚਾਰੇ ਪਾਸੇ ਇਸ ਸ਼ੋਅ ਵਾਹ ਵਾਹੀ ਖੱਟ ਰਿਹਾ ਹੈ। ਆਪਣੇ ਗੀਤਾਂ ਨਾਲ ਲੋਕਾਂ ਨੂੰ ਨੱਚਾਉਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਬੀਤੀ ਰਾਤ ਜਲੰਧਰ ਵਿੱਚ ਕੰਸਰਟ ਸੁਪਰਹਿੱਟ ਰਿਹਾ।

ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ: "𝐁𝐎𝐑𝐍 𝐓𝐎 𝐒𝐇𝐈𝐍𝐄 ਵਰਲਡ ਟੂਰ 2022 🌋ਜਲੰਧਰ ਵਾਸ ਆ ਮੂਵੀ… 🔥🔥 (Jalandhar Was A Movie)"
ਦਿਲਜੀਤ ਦੋਸਾਂਝ ਗੁਰੂਗ੍ਰਾਮ ਤੋਂ ਸ਼ੁਰੂ ਹੋਏ ਬੌਰਨ ਟੂ ਸ਼ਾਈਨ ਵਰਲਡ ਟੂਰ 2022 'ਤੇ ਹਨ। ਬੀਤੀ ਰਾਤ ਜਲੰਧਰ ਦੇ ਲੋਕ ਉਸ ਜਾਦੂਈ ਪਲ ਦੇ ਗਵਾਹ ਬਣੇ ਜਦੋਂ ਦਿਲਜੀਤ ਦੋਸਾਂਝ ਨੇ ਲੋਕਾਂ ਨੂੰ ਨੱਚਣ ਲਾ ਦਿੱਤਾ।

ਹੋਰ ਪੜ੍ਹੋ : ਆਮਿਰ ਖਾਨ ਨੇ ਲੱਸੀ ਪੀ ਕੇ ਤੇ ਭੰਗੜਾ ਪਾ ਕੇ 'ਪੰਜਾਬੀ ਸਵੈਗ' ਨਾਲ ਮਨਾਈ ਵਿਸਾਖੀ, ਵੇਖੋ ਤਸਵੀਰਾਂ

ਦਿਲਜੀਤ ਦੇ ਜੋ ਫੈਨਜ਼ ਕੰਸਰਟ ਵਿੱਚ ਨਹੀਂ ਜਾ ਸਕੇ ਉਹ ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ ਪੋਸਟ 'ਤੇ ਕਮੈਂਟ ਕਰਕੇ ਆਪਣਾ ਪਿਆਰ ਵਿਖਾ ਰਹੇ ਹਨ।

ਜਦੋਂ ਵੀ ਪੰਜਾਬ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਗੱਲ ਆਉਂਦੀ ਹੈ ਤਾਂ ਕਦੇ ਦਿਲਜੀਤ ਦਾ ਨਾਂਅ ਮੋਹਰਲੀ ਕਤਾਰ ਵਿੱਚ ਆਉਂਦਾ ਹੈ। ਕਿਉਂਕਿ ਇਹ 'ਦਿਲ-ਜੀਤ' ਹੈ - ਜਿਸ ਨੇ ਬਹੁਤ ਸਾਰੇ ਦਿਲ ਜਿੱਤੇ ਅਤੇ ਦਰਸ਼ਕਾਂ ਵਿੱਚ ਆਪਣੇ ਲਈ ਇੱਕ ਖਾਸ ਜਗ੍ਹਾ ਬਣਾਈ ਹੈ।

You may also like