ਦਿਲਜੀਤ ਨੂੰ ਬਚਪਨ 'ਚ ਖਾਦੇ ਜਲੇਬੀਆਂ ਪਕੌੜਿਆਂ ਦੀ ਆਈ ਯਾਦ , ਸਾਂਝੀ ਕੀਤੀ ਖਾਸ ਤਸਵੀਰ

written by Aaseen Khan | January 27, 2019

ਦਿਲਜੀਤ ਨੂੰ ਬਚਪਨ 'ਚ ਖਾਦੇ ਜਲੇਬੀਆਂ ਪਕੌੜਿਆਂ ਦੀ ਆਈ ਯਾਦ , ਸਾਂਝੀ ਕੀਤੀ ਖਾਸ ਤਸਵੀਰ : ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ 'ਚ ਵੱਡਾ ਨਾਮ ਬਣ ਚੁੱਕੇ ਦਿਲਜੀਤ ਦੋਸਾਂਝ ਜਿੰਨ੍ਹਾਂ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਪੰਜਾਬੀਆਂ ਦਾ ਨਾਮ ਵਿਸ਼ਵ ਭਰ 'ਚ ਰੌਸ਼ਨ ਕੀਤਾ ਹੈ। ਦਿਲਜੀਤ ਦੋਸਾਂਝ ਨੇ ਕਾਮਯਾਬੀਆਂ ਦੀਆਂ ਉਚਾਈਆਂ ਨੂੰ ਛੂਹਿਆ ਹੈ ਪਰ ਉਹ ਵੀ ਕਦੇ ਬੱਚੇ ਹੁੰਦੇ ਸੀ ਅਤੇ ਬਚਪਨ ਦੀਆਂ ਯਾਦਾਂ ਹਰ ਸਮੇਂ ਵਿਅਕਤੀ ਦੇ ਨਾਲ ਹੀ ਰਹਿੰਦੀਆਂ ਹਨ। ਉਹ ਭਾਵੇਂ ਕਿੰਨ੍ਹਾਂ ਹੀ ਵੱਡਾ ਹੋ ਜਾਵੇ ਬਚਪਨ ਦੀਆਂ ਯਾਦਾਂ ਤਾਂ ਉਸੇ ਤਰਾਂ ਰਹਿ ਜਾਂਦੀਆਂ ਹਨ। ਅਜਿਹੀ ਯਾਦ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸ਼ਕਾਂ ਨਾਲ ਸਾਂਝੀ ਕੀਤੀ ਹੈ।

ਜੀ ਹਾਂ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਬਚਪਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਉਹਨਾਂ ਨੂੰ ਪਹਿਚਾਨਣ ਦੀ ਜਿੰਮੇਵਾਰੀ ਆਪਣੇ ਫੈਨਜ਼ ਦੀ ਲਗਾ ਦਿੱਤੀ ਹੈ। ਨਾਲ ਹੀ ਦਿਲਜੀਤ ਨੇ ਕੈਪਸ਼ਨ 'ਚ ਲਿਖਿਆ ਹੈ "ਆ ਕੁਰਸੀਆਂ ਜਦੋਂ ਪਿੰਡਾਂ 'ਚ ਵਿਆਹ ਹੁੰਦਾ ਸੀ ਓਦੋਂ ਹੀ ਆਉਂਦੀਆਂ ਹੁੰਦੀਆਂ ਸੀ , ਪਕੌੜੇ ਜਲੇਬੀਆਂ ਖੁੱਲੀਆਂ ਹੋਰ ਕੀ ਲੈਣਾ ਹੁੰਦਾ ਸੀ ਦੁਨੀਆਂ ਤੋਂ , ਪਕੌੜਿਆਂ ਦੇ ਨਾਲ ਲਾਲ ਚਟਨੀ ਚ ਪਾਏ ਕੱਟੇ ਹੋਏ ਕੇਲੇ ਬਹੁਤ ਵੱਡੀ ਗੱਲ ਹੁੰਦੀ ਸੀ , ਕਿਸੇ ਦੇ ਵੀ ਵਿਆਹ ਹੋਣਾ ਖੁਸ਼ੀ ਸੇਮ ਹੁੰਦੀ , ਨਿਆਣੇ ਹੀ ਚੰਗੇ ਸੀ , ਵੱਡੇ ਹੋ ਕੇ ਤੇਰ ਮੇਰ ਆ ਜਾਂਦੀ ਬੰਦੇ 'ਚ , ਮਾਫ ਕਰੀਂ ਰੱਬਾ।"

ਇਸ ਕੈਪਸ਼ਨ 'ਚ ਦਿਲਜੀਤ ਦੋਸਾਂਝ ਨੇ ਆਪਣੇ ਬਚਪਨ ਦੀਆਂ ਮਿੱਠੀਆਂ ਯਾਦਾਂ ਨੂੰ ਦਰਸ਼ਕਾਂ ਅੱਗੇ ਰੱਖਿਆ ਹੈ। ਉਹਨਾਂ ਵੱਲੋਂ ਸ਼ੇਅਰ ਕੀਤੀ ਤਸਵੀਰ 'ਚ ਦਿਲਜੀਤ ਦੋਸਾਂਝ ਪਹਿਚਾਣ 'ਚ ਨਹੀਂ ਆ ਰਹੇ ਕੋਈ ਕਿਸੇ ਬੱਚੇ ਨੂੰ ਦਿਲਜੀਤ ਦੋਸਾਂਝ ਦੱਸ ਰਿਹਾ ਹੈ ਕੋਈ ਕਿਸੇ ਨੂੰ। ਇਸ ਤਸਵੀਰ ਨੂੰ ਹੁਣ ਤੱਕ ਲੱਖਾਂ ਹੀ ਲੋਕ ਲਾਈਕ ਕਰ ਚੁੱਕੇ ਹਨ ਅਤੇ ਹਜ਼ਾਰਾਂ ਹੀ ਵੱਲੋਂ ਕਮੈਂਟ ਕੀਤੇ ਜਾ ਚੁੱਕੇ ਹਨ।

You may also like