ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੂੰ ਦੱਸਿਆ ਖਾਣੇ ‘ਚ ਜ਼ਿਆਦਾ ਕੀ ਪਸੰਦ ਹੈ?

written by Lajwinder kaur | July 22, 2022

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀਆਂ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

ਹੋਰ ਪੜ੍ਹੋ : ‘ਕਪਿਲ ਸ਼ਰਮਾ ਸ਼ੋਅ’ ਛੱਡਣ 'ਤੇ ਉਪਾਸਨਾ ਸਿੰਘ ਨੇ ਕਿਹਾ-‘ਮਜ਼ਾ ਨਹੀਂ ਆ ਰਿਹਾ ਸੀ, ਮੈਂ ਕਪਿਲ ਨੂੰ ਕਿਹਾ ਉਦੋਂ ਹੀ ਕਾਲ ਕਰਨ ਜਦੋਂ...’

diljit dosanjh-

ਇਸ ਵੀਡੀਓ ਗਾਇਕ ਦਿਲਜੀਤ ਨੇ ਦੱਸ ਹੈ ਕਿ ਉਨ੍ਹਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੈ। ਵੀਡੀਓ ‘ਚ ਉਹ ਮਿਠਾਈਆਂ ਖਾਉਂਦੇ ਹੋਏ ਨਜ਼ਰ ਆ ਰਹੇ ਨੇ। ਜਿਸ ਨੂੰ ਉਹ ਆਪਣੇ ਮਜ਼ਾਕੀਆ ਅੰਦਾਜ਼ ਨੇ ਨਾਲ ਬਿਆਨ ਕਰ ਰਹੇ ਹਨ। ਜਿਸ ਕਰਕੇ ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਦੱਸ ਦਈਏ ਦਿਲਜੀਤ ਦੋਸਾਂਝ ਜੋ ਕਿ ਆਪਣੇ ਸ਼ੋਅ ਬੌਰਨ ਟੂ ਸ਼ਾਈਨ ਕਰਕੇ ਚਰਚਾ ‘ਚ ਹਨ। ਏਨੀਂ ਦਿਨੀਂ ਉਨ੍ਹਾਂ ਦਾ ਇਹ ਸ਼ੋਅ ਅਮਰੀਕਾ ਚ ਚੱਲ ਰਿਹਾ ਹੈ। ਜਿਸ ਨੂੰ ਲੈ ਕੇ ਖੁਦ ਦਿਲਜੀਤ ਦੋਸਾਂਝ ਵੀ ਕਾਫੀ ਜ਼ਿਆਦਾ ਉਤਸੁਕ ਹਨ। ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੁੰਦੇ ਰਹਿੰਦੇ ਹਨ।

ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਉਨ੍ਹਾਂ ਦੀ ਝੋਲੀ ਕਈ ਪੰਜਾਬੀ ਫ਼ਿਲਮਾਂ ਨੇ ਤੇ ਹਿੰਦੀ ਫ਼ਿਲਮਾਂ ਨੇ। ਅਖੀਰਲੀ ਵਾਰ ਉਹ ਹੌਸਲਾ ਰੱਖ ਫ਼ਿਲਮ 'ਚ ਨਜ਼ਰ ਆਏ ਸਨ।

ਇਸ ਫ਼ਿਲਮ ‘ਚ ਉਹ ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ਦੇ ਨਾਲ ਨਜ਼ਰ ਆਏ ਸਨ। ਹਾਲ ਹੀ ‘ਚ ਉਨ੍ਹਾਂ ਦਾ 𝗣𝗘𝗔𝗖𝗛𝗘𝗦 ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

A post shared by DILJIT DOSANJH (@diljitdosanjh)

You may also like