ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਪਸੰਦ

written by Shaminder | January 10, 2022

ਦਿਲਜੀਤ ਦੋਸਾਂਝ (Diljit Dosanjh) ਜਿਸ ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ ਹੈ । ਪੰਜਾਬੀ ਇੰਡਸਟਰੀ ਦੇ ਇਸ ਸਿਤਾਰੇ ਨੇ ਕੌਮਾਂਤਰੀ ਪੱਧਰ ‘ਤੇ ਆਪਣੀ ਪਛਾਣ ਬਣਾਈ ਹੈ ਅਤੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਦਿਲਜੀਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਵੀਡੀਓਜ਼ (Video) ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

diljit-dosanjh image From instagram

ਹੋਰ ਪੜ੍ਹੋ : ਕੰਗਨਾ ਰਣੌਤ ਨੇ ਕੈਮਰੇ ਦੇ ਸਾਹਮਣੇ ਕਰ ਦਿੱਤੀ ਅਜਿਹੀ ਹਰਕਤ, ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕੰਗਨਾ ਨੂੰ ਘੇਰਿਆ

ਜਿਸ ‘ਚ ਸੋਸ਼ਲ ਮੀਡੀਆ ਸਟਾਰ ਨਜ਼ਰ ਆ ਰਿਹਾ ਹੈ । ਇਸ ਵੀਡੀਓ ‘ਚ ਮੁੰਡਾ ਅਤੇ ਕੁੜੀ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੇ ਗੀਤ ‘ਵੱਟ ਵੇ’ ਗੀਤ ‘ਤੇ ਪਰਫਾਰਮ ਕਰ ਰਹੇ ਹਨ । ਪਹਿਲੀ ਲਾਈਨ ਦੇ ਗੀਤ ਤੋਂ ਬਾਅਦ ਕੁੜੀ ਜਦੋਂ ਕਹਿੰਦੀ ਗੋ ਟੂ ਹੈਲ ਵੇ ।

Soical Media Stars , image From instagram

ਜਿਸ ਤੋਂ ਬਾਅਦ ਕੋਲ ਖੜਿਆ ਮੁੰਡੇ ਦਾ ਭਰਾ ਤੈਸ਼ ‘ਚ ਆ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਬਾਂਦਰੀਏ ਜਿਹੀਏ ਤੂੰ ਜਾਹ ਹੈਲ ‘ਚ ਤੇਰੀਆਂ ਸਹੇਲੀਆਂ ਜਾਣ ਹੈਲ ‘ਚ’ ਮੇਰਾ ਭਰਾ ਕਿਉਂ ਜਾਵੇ ਹੈਲ ‘ਚ । ਜਿਸ ਤੋਂ ਬਾਅਦ ਮੁੰਡਾ ਆਪਣੇ ਭਰਾ ਨੂੰ ਚੁੱਕ ਕੇ ਉੱਥੋਂ ਲੈ ਜਾਂਦਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦੱਸ ਦਈਏ ਕਿ ਨਿਮਰਤ ਖਹਿਰਾ ਅਤੇ ਦਿਲਜੀਤ ਦੋਸਾਂਝ ਦਾ ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਇਸ ਗੀਤ ਨੂੰ ਦਰਸ਼ਕਾਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੱਸ ਦਈਏ ਕਿ ਨਿਮਰਤ ਅਤੇ ਦਿਲਜੀਤ ਜਲਦ ਹੀ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣ ਵਾਲੇ ਹਨ ।

 

View this post on Instagram

 

A post shared by DILJIT DOSANJH (@diljitdosanjh)

You may also like