Diljit Dosanjh :ਜਾਣੋ ਕਿਸ ਨਾਲ ਵੈਲਨਟਾਈਨ ਵੀਕ ਸੈਲੀਬ੍ਰੇਟ ਕਰ ਰਹੇ ਨੇ ਦਿਲਜੀਤ ਦੋਸਾਂਝ, ਵੇਖੋ ਵੀਡੀਓ

Written by  Pushp Raj   |  February 13th 2023 12:48 PM  |  Updated: February 13th 2023 12:49 PM

Diljit Dosanjh :ਜਾਣੋ ਕਿਸ ਨਾਲ ਵੈਲਨਟਾਈਨ ਵੀਕ ਸੈਲੀਬ੍ਰੇਟ ਕਰ ਰਹੇ ਨੇ ਦਿਲਜੀਤ ਦੋਸਾਂਝ, ਵੇਖੋ ਵੀਡੀਓ

Diljit Dosanjh new video: ਵੈਲਨਟਾਈਨ ਵੀਕ ਦੇ ਵਿੱਚ ਹਰ ਕੋਈ ਆਪਣੇ ਬੇਹੱਦ ਪਿਆਰ ਤੇ ਜਜ਼ਬਾਤਾਂ ਨੂੰ ਆਪਣੇ ਪਿਆਰ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਤੇ ਹਰ ਪਲ ਆਪਣੇ ਪਿਆਰੇ ਨਾਲ ਬਤੀਤ ਕਰਨਾ ਚਾਹੁੰਦਾ ਹੈ। ਉੱਥੇ ਇਸ ਵੈਲਨਟਾਈਨ ਵੀਕ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕੁਝ ਵੱਖਰਾ ਹੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਵੀ ਇਨ੍ਹੀਂ ਦਿਨੀਂ ਵੈਲਨਟਾਈਨ ਵੀਕ ਸੈਲੀਬ੍ਰੇਟ ਕਰ ਰਹੇ ਹਨ, ਪਰ ਕਿਸ ਦੇ ਨਾਲ ਜਾਨਣ ਲਈ ਪੜ੍ਹੋ ਇਹ ਖ਼ਬਰ।

Diljit-Dosanjh,, Image Source : Instagram

ਦੱਸ ਦਈਏ ਕਿ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਕਈ ਤਰ੍ਹਾਂ ਦੀਆਂ ਮਿਊਜ਼ਿਕ ਤੇ ਮਨੋਰੰਜਕ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਨਾਲ ਵੈਲਨਟਾਈਨ ਵੀਕ ਸੈਲੀਬ੍ਰੇਸ਼ਨ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਦਿਲਜੀਤ ਬਹੁਤ ਹੀ ਨਵੇਕਲੇ ਢੰਗ ਦੇ ਨਾਲ ਵੈਲਨਟਾਈਨ ਵੀਕ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ।

image source: Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ, " ਮਜ਼ੇ"। ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਆਪਣੇ ਪਿੰਡ ਸਥਿਤ ਘਰ ਦੀਆਂ ਕੁਝ ਝਲਕੀਆਂ ਸ਼ੇਅਰ ਕੀਤੀਆਂ ਹਨ। ਇਸ ਵੀਡੀਓ ਦੇ ਵਿੱਚ ਉਹ ਪਹਿਲਾ ਮੰਜੇ ਉੱਤੇ ਬੈਠੇ ਆਰਾਮ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਆਪਣੇ ਦੋਸਤਾਂ ਨਾਲ ਚਾਹ ਪੀਂਦੇ ਹੋਏ ਵਿਖਾਈ ਦਿੰਦੇ ਹਨ ਤੇ ਦਿਲਜੀਤ ਦੇ ਕੁਝ ਦੋਸਤ ਬੋਹੜ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਉਨ੍ਹਾਂ ਦੇ ਇੱਕ ਪੁਰਾਣੇ ਇੰਟਰਵਿਊ ਦੀਆਂ ਲਾਈਨਾਂ ਚੱਲ ਰਹੀਆਂ ਹਨ। ਇਸ ਵਿੱਚ ਦਿਲਜੀਤ ਬੜੇ ਹੀ ਦਿਲਚਸਪ ਅੰਦਾਜ਼ ਵਿੱਚ ਵਿਹਲੇ ਰਹਿਣ ਦੇ ਫਾਇਦੇ ਦੱਸ ਰਹੇ ਹਨ।

ਦਰਅਸਲ ਦਿਲਜੀਤ ਆਪਣੀ ਇਸ ਵੀਡੀਓ ਵਿੱਚ ਆਪਣੇ ਫੈਨਜ਼ ਨੂੰ ਇਹ ਦੱਸ ਰਹੇ ਹਨ ਕਿ ਉਹ ਇਸ ਵੈਲਨਟਾਈਨ ਵੀਕ ਵਿੱਚ ਆਪਣੇ ਪਿਆਰੇ ਦੋਸਤਾਂ ਨਾਲ ਮਿਲ ਕੇ ਮਸਤੀ ਕਰ ਰਹੇ ਹਨ ਤੇ ਛੂੱਟੀਆਂ ਦਾ ਆਨੰਦ ਮਾਣ ਰਹੇ ਹਨ। ਫਿਲਹਾਲ ਦਿਲਜੀਤ ਦੀ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Diljit-Dosanjh-, Image Source : Instagram

ਹੋਰ ਪੜ੍ਹੋ: Karan Aujla praises MC Stan: ਕਰਨ ਔਜਲਾ ਨੇ ਬਿੱਗ ਬੌਸ 16 ਦੇ ਜੇਤੂ ਐਮਸੀ ਸਟੈਨ ਦੀ ਕੀਤੀ ਤਾਰੀਫ, ਸ਼ੋਅ ਜਿੱਤਣ 'ਤੇ ਦਿੱਤੀ ਵਧਾਈ

ਗਾਇਕ ਵੱਲੋਂ ਸ਼ੇਅਰ ਕੀਤੀ ਗਈ ਇਸ ਫਨੀ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕ ਆਪਣਾ ਰਿਐਕਸ਼ਨ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਪੰਜਾਬੀਆਂ ਦੀ ਲਾਈਫ ਤੇ ਪੰਜਾਬੀ ਲੋਕ ਬੈਸਟ ਹਨ।' ਇੱਕ ਹੋਰ ਯੂਜ਼ਰ ਨੇ ਦਿਲਜੀਤ ਦੀ ਸ਼ਲਾਘਾ ਕਰਦੇ ਹੋਏ ਲਿਖਿਆ, 'ਪੈਸੇ ਤਾਂ ਬਹੁਤ ਲੋਕ ਕਮਾ ਲੈਂਦੇ ਹਨ ਪਰ ਜਿਉਣਾ ਬਹੁਤ ਹੀ ਘੱਟ ਲੋਕਾਂ ਨੂੰ ਆਉਂਦਾ ਹੈ।'


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network