ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸ਼ਰਟਲੈਸ ਫੋਟੋ, ਗਾਇਕ ਦੀ ਫਿਟਨੈਸ ਵੇਖ ਫੈਨਜ਼ ਹੋਏ ਹੈਰਾਨ

written by Pushp Raj | December 24, 2022 11:43am

Diljit Dosanjh Shirtless Pic: ਅੱਜ ਤੱਕ ਤੁਸੀਂ ਪਰਦੇ ‘ਤੇ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਤੇ ਹੋਰ ਕਈ ਬਾਲੀਵੁੱਡ ਕਲਾਕਾਰਾਂ ਨੂੰ ਬਿਨਾਂ ਸ਼ਰਟਲੈਸ ਲੁੱਕ 'ਚ ਦੇਖਿਆ ਹੋਵੇਗਾ, ਪਰ ਪੰਜਾਬੀ ਕਲਾਕਾਰਾਂ ਦਾ ਸ਼ਰਟਲੈੱਸ ਲੁੱਕ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਕੈਮਰੇ ਸਾਹਮਣੇ ਸ਼ਰਟ ਉਤਾਰੀ ਹੈ। ਉਨ੍ਹਾਂ ਦੇ ਇਸ ਸ਼ਰਟਲੈਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

image source YouTube

ਪਾਲੀਵੁੱਡ ਅਤੇ ਬਾਲੀਵੁੱਡ ਫ਼ਿਲਮ ਇੰਡਸਟਰੀ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਉਣ ਵਾਲੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ਰਟਲੈਸ ਤਸਵੀਰ ਸ਼ੇਅਰ ਕੀਤੀ ਹੈ।

ਇਸ ਤਸਵੀਰ ਵਿੱਚ ਦਿਲਜੀਤ ਦੀ ਲੁੱਕ ਕਮਾਲ ਲੱਗ ਰਿਹਾ ਹੈ। ਹਾਲਾਂਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਦਿਲਜੀਤ ਉੱਪਰ ਵੀ ਬਾਲੀਵੁੱਡ ਸਿਤਾਰਿਆਂ ਦੇ ਸਟਾਈਲ ਦਾ ਨਸ਼ਾ ਚੜ੍ਹ ਰਿਹਾ ਹੈ।

Image Source : Instagram

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦਿਲਜੀਤ ਦੋਸਾਂਝ ਆਪਣੇ ਇਸ ਹੌਟ ਅਵਤਾਰ ਵਿੱਚ ਨਜ਼ਰ ਆ ਚੁੱਕੇ ਹਨ। ਪੰਜਾਬੀ ਅਦਾਕਾਰ ਦਾ ਇਹ ਅੰਦਾਜ਼ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ। ਆਪਣੀਆਂ ਫਿਲਮਾਂ ਅਤੇ ਗੀਤਾਂ ਦੇ ਨਾਲ-ਨਾਲ ਦਿਲਜੀਤ ਮਸਤੀ ਭਰੀਆ ਵੀਡੀਓ ਅਕਸਰ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਜੋ ਕਿ ਸੋਸ਼ਲ ਮੀਡੀਆ ਉੱਪਰ ਵਾਈਰਲ ਹੁੰਦੀਆਂ ਹਨ।

ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਇਨ੍ਹੀਂ ਦਿਨੀਂ ਆਪਣੇ ਵਰਲਡ ਟੂਰ ਬੌਰਨ ਟੂ ਸ਼ਾਈਨ ਵਿੱਚ ਵਿਅਸਤ ਹਨ। ਇਸ ਦੌਰਾਨ ਵੀ ਕਲਾਕਾਰ ਆਪਣੇ ਪ੍ਰਸ਼ੰਸ਼ਕਾਂ ਨਾਲ ਗੱਲਬਾਤ ਦਾ ਸਮਾਂ ਕੱਢ ਲੈਂਦੇ ਹਨ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਰਾਹੀਂ ਦਰਸ਼ਕਾਂ ਨੂੰ ਹਰ ਅਪਡੇਟ ਦਿੰਦੇ ਰਹਿੰਦੇ ਹਨ।

singer diljit dosanjh

ਹੋਰ ਪੜ੍ਹੋ: ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ, ਹਰਭਜਨ ਮਾਨ ਦਾ ਨਵਾਂ ਗੀਤ ‘ਗਾਥਾ ਚਮਕੌਰ ਦੀ ਗੜ੍ਹੀ’ ਹੋਇਆ ਰਿਲੀਜ਼

ਦੱਸ ਦੇਈਏ ਕਿ 11 ਫਰਵਰੀ ਨੂੰ ਦਿਲਜੀਤ ਅਹਿਮਦਾਬਾਦ ਵਿੱਚ ਆਪਣਾ ਸ਼ੋਅ ਕਰਨ ਪਹੁੰਚਣਗੇ। ਜਿਸਦੀ ਜਾਣਕਾਰੀ ਕਲਾਕਾਰ ਨੇ ਇਸੰਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰ ਦਿੱਤੀ ਹੈ।

 

View this post on Instagram

 

A post shared by DILJIT DOSANJH (@diljitdosanjh)

You may also like