Diljit Dosanjh Valentine's Day Plan:ਦਿਲਜੀਤ ਦੋਸਾਂਝ ਨੇ ਫੈਨਜ਼ ਨਾਲ ਸ਼ੇਅਰ ਕੀਤਾ ਆਪਣਾ ਵੈਲਨਟਾਈਨ ਡੇ' ਦਾ ਪਲਾਨ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  February 11th 2023 07:34 PM |  Updated: February 11th 2023 07:34 PM

Diljit Dosanjh Valentine's Day Plan:ਦਿਲਜੀਤ ਦੋਸਾਂਝ ਨੇ ਫੈਨਜ਼ ਨਾਲ ਸ਼ੇਅਰ ਕੀਤਾ ਆਪਣਾ ਵੈਲਨਟਾਈਨ ਡੇ' ਦਾ ਪਲਾਨ, ਵੇਖੋ ਵੀਡੀਓ

Diljit Dosanjh Valentine's Day Plan: ਵੈਲਨਟਾਈਨ ਵੀਕ ਦੇ ਵਿੱਚ ਹਰ ਕੋਈ ਆਪਣੇ ਬੇਹੱਦ ਪਿਆਰ ਤੇ ਜਜ਼ਬਾਤਾਂ ਨੂੰ ਆਪਣੇ ਪਿਆਰ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਤੇ ਹਰ ਪਲ ਆਪਣੇ ਪਿਆਰੇ ਨਾਲ ਬਤੀਤ ਕਰਨਾ ਚਾਹੁੰਦਾ ਹੈ। ਇਸ ਵੈਲਨਟਾਈਨ ਵੀਕ ਵਿਚਾਲੇ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਵੀ ਆਪਣੇ ਫੈਨਜ਼ ਨਾਲ ਆਪਣਾ ਵੈਲਨਟਾਈਨ ਡੇ' ਦਾ ਪਲਾਨ ਸ਼ੇਅਰ ਕੀਤਾ ਹੈ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਕਈ ਤਰ੍ਹਾਂ ਦੀਆਂ ਮਿਊਜ਼ਿਕ ਤੇ ਮਨੋਰੰਜਕ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਕੋਲੋਂ ਉਨ੍ਹਾਂ ਦੇ ਵੈਲਨਟਾਈਨ ਸੈਲੀਬ੍ਰੇਸ਼ਨ ਬਾਰੇ ਪਲਾਨ ਪੁੱਛੇ ਹਨ ਤੇ ਇਸ ਦੇ ਨਾਲ ਹੀ ਖ਼ੁਦ ਦਾ ਪਲਾਨ ਵੀ ਫੈਨਜ਼ ਨਾਲ ਸਾਂਝਾ ਕੀਤਾ ਹੈ।

ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, "Random Girl: Any Plan for 14TH Feb? Me :- @crocsindia #ValentineDay  #diljitdosanjh"

image source: Instagram

ਦਿਲਜੀਤ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਇੱਕ ਮੰਜਾ ਚੁੱਕ ਕੇ ਵਿਹੜੇ ਵਿੱਚ ਵਿਛਾ ਰਹੇ ਹਨ। ਉਹ ਉਸ ਉੱਤੇ ਦਰੀ ਤੇ ਚਾਦਰ ਵਿਛਾ ਕੇ ਆਰਾਮ ਕਰਨ ਲਈ ਲੇਟਦੇ ਹੋਏ ਨਜ਼ਰ ਆ ਰਹੇ ਹਨ। ਆਪਣੀ ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਇੱਕ ਪੁਰਾਣਾ ਗੀਤ ਚੱਲ ਰਿਹਾ ਹੈ।

ਦਰਅਸਲ ਦਿਲਜੀਤ ਆਪਣੀ ਇਸ ਵੀਡੀਓ ਵਿੱਚ ਆਪਣੇ ਫੈਨਜ਼ ਨੂੰ ਇਹ ਦੱਸ ਰਹੇ ਹਨ ਕਿ ਉਹ ਇਸ ਵੈਲਨਟਾਈਨ ਡੇ ਦੇ ਮੌਕੇ 'ਤੇ ਕਿਸੇ ਨੂੰ ਡੇਟ ਕਰਨ ਦੀ ਬਜਾਏ ਇੱਕਲੇ ਧੁੱਪ ਵਿੱਚ ਮੰਜਾ ਵਿਛਾ ਕੇ ਕੰਬਲ ਲੈ ਕੇ ਆਰਾਮ ਕਰਨਗੇ। ਫਿਲਹਾਲ ਦਿਲਜੀਤ ਦੀ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ? ਤੇ ਤੁਸੀਂ ਆਪਣਾ ਵੈਲਨਟਈਨ ਡੇ ਕਿੰਝ ਮਨਾਓਗੇ ਇਸ ਬਾਰੇ ਜ਼ਰੂਰ ਦੱਸਣਾ।

Diljit-Dosanjh-, Image Source : Instagram

ਹੋਰ ਪੜ੍ਹੋ: 'Kisi Ka Bhai Kisi Ki Jaan': ਸਲਮਾਨ ਖ਼ਾਨ ਦੀ ਫ਼ਿਲਮ ਦੇ ਗੀਤ 'Naiyo Lagda' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

ਗਾਇਕ ਵੱਲੋਂ ਸ਼ੇਅਰ ਕੀਤੀ ਗਈ ਇਸ ਫਨੀ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕ ਆਪਣਾ ਰਿਐਕਸ਼ਨ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਐਤਵਾਰ ਨੂੰ ਛੋਲੇ ਭਟੂਰੇ ਖਾਏਂਗੇ ਫਿਰ ਮੰਜਾ ਵਿਛਾ ਕੇ ਸੋ ਜਾਏਗੇ ਬਾਅਦ ਮੇਂ ਮੌਨਸਟਰ ਵਾਲੀ ਚੱਪਲ ਪਹਿਨ ਕੇ ਘੁੰਮ ਆਏਂਗੇ।' ਇੱਕ ਹੋਰ ਯੂਜ਼ਰ ਨੇ ਦਿਲਜੀਤ ਨੂੰ ਪਰਫੈਕਟ ਮੈਨ ਦੱਸ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network