ਦਿਲਜੀਤ ਦੋਸਾਂਝ ਨੇ ਤਸਵੀਰਾਂ ਸਾਂਝੀਆਂ ਕਰਕੇ ਬਜ਼ੁਰਗ ਕਿਸਾਨਾਂ ਨੂੰ ਕਿਹਾ ‘ਸਾਡਾ ਮਾਣ’

written by Rupinder Kaler | December 23, 2020

ਦਿਲਜੀਤ ਦੋਸਾਂਝ ਟਵਿਟਰ ‘ਤੇ ਕਾਫੀ ਐਕਟਿਵ ਹਨ। ਹਾਲ ਹੀ ਵਿੱਚ ਉਹਨਾਂ ਨੇ ਟਵਿੱਟਰ ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਕਿਸਾਨਾਂ ਦੇ ਬੁਲੰਦ ਹੌਂਸਲੇ ਨੂੰ ਸਲਾਮ ਕੀਤਾ ਹੈ । ਦਿਲਜੀਤ ਨੇ ਧਰਨੇ ‘ਤੇ ਬੈਠੇ ਬਜ਼ੁਰਗਾਂ ਦੀ ਫੋਟੋ ਸਾਂਝੀ ਕਰਦਿਆਂ ਕੈਪਸ਼ਨ ਦਿੱਤਾ, ‘ਸਾਡਾ ਮਾਣ’। ਇਸ ਤੋਂ ਇਲਾਵਾ ਦਿਲਜੀਤ ਨੇ ਬੀਤੇ ਦਿਨ ਜੀਪ ਚਲਾ ਕੇ ਧਰਨੇ ‘ਤੇ ਪਹੁੰਚੀ ਮਹਿਲਾ ਮਨਜੀਤ ਕੌਰ ਦੀ ਫੋਟੋ ਵੀ ਸਾਂਝੀ ਕੀਤੀ, ਫੋਟੋ ਨਾਲ ਉਹਨਾਂ ਨੇ ਕੈਪਸ਼ਨ ਦਿੱਤਾ ‘ਬਾਬਾ ਕਰੂ ਕਿਰਪਾ’। diljit ਹੋਰ ਪੜ੍ਹੋ :

ਇਸ ਦੇ ਨਾਲ ਹੀ ਹੋਰ ਵੀ ਅਨੇਕਾਂ ਫੋਟੋਆਂ ਸਾਂਝੀਆਂ ਕਰ ਦਿਲਜੀਤ ਕਿਸਾਨੀ ਸੰਘਰਸ਼ ਦੀ ਤਾਕਤ ਵਧਾ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀਂ ਦਿਲਜੀਤ ਨੇ ਟਵੀਟ ਕੀਤਾ ਸੀ । diljit ‘ਸਿਆਣੇ ਕਹਿੰਦੇ ਆ ਬੰਦਾ ਮਿੱਟੀ ਨਾਲ ਜੁੜਿਆ ਹੋਣਾ ਚਾਹੀਦਾ, ਦੱਸੋ ਕਿਸਾਨ ਤੋਂ ਜ਼ਿਆਦਾ ਮਿੱਟੀ ਨਾਲ ਕੌਣ ਜੁੜਿਆ ਹੋ ਸਕਦਾ। ਆ ਜਿਹੜੇ ਕਹਿੰਦੇ ਨੇ ਧਰਨੇ ’ਤੇ ਕਿਸਾਨ ਨਹੀਂ ਪਤਾ ਨੀ ਕੌਣ-ਕੌਣ ਬੈਠੇ ਨੇ, ਸ਼ਰਮ ਕਰ ਲੈਣ ਮਾੜੀ-ਮੋਟੀ। ਬਾਬਾ ਭਲੀ ਕਰੇ ਸਭ ਜਲਦੀ ਠੀਕ ਹੋ ਜਾਵੇ।’

0 Comments
0

You may also like