ਕਦੇ ਆਪਣਾ ਨਾਮ ਗਾਣਿਆਂ 'ਚ ਸੁਣਨ ਨੂੰ ਤਰਸਦੇ ਸੀ ਹੈਪੀ ਰਾਏਕੋਟੀ, ਅੱਜ ਯਾਰਾਂ ਦਾ ਨਾਮ ਵੀ ਆ ਰਿਹਾ ਹੈ ਫ਼ਿਲਮਾਂ 'ਚ

Reported by: PTC Punjabi Desk | Edited by: Aaseen Khan  |  June 03rd 2019 03:37 PM |  Updated: June 03rd 2019 03:37 PM

ਕਦੇ ਆਪਣਾ ਨਾਮ ਗਾਣਿਆਂ 'ਚ ਸੁਣਨ ਨੂੰ ਤਰਸਦੇ ਸੀ ਹੈਪੀ ਰਾਏਕੋਟੀ, ਅੱਜ ਯਾਰਾਂ ਦਾ ਨਾਮ ਵੀ ਆ ਰਿਹਾ ਹੈ ਫ਼ਿਲਮਾਂ 'ਚ

ਕਦੇ ਆਪਣਾ ਨਾਮ ਗਾਣਿਆਂ 'ਚ ਸੁਣਨ ਨੂੰ ਤਰਸਦੇ ਸੀ ਹੈਪੀ ਰਾਏਕੋਟੀ, ਅੱਜ ਯਾਰਾਂ ਦਾ ਨਾਮ ਵੀ ਆ ਰਿਹਾ ਹੈ ਫ਼ਿਲਮਾਂ 'ਚ : ਦਿਲਜੀਤ ਦੋਸਾਂਝ ਦੀ ਫ਼ਿਲਮ 'ਛੜਾ' 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ 'ਚ ਦਿਲਜੀਤ ਦੋਸਾਂਝ ਦਾ ਨਾਮ 'ਚੜਤਾ' ਹੋਣ ਵਾਲਾ ਹੈ ਜਿਸ ਬਾਰੇ ਉਹਨਾਂ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਟੌਮੀ' ਤੋਂ ਪਤਾ ਲੱਗਿਆ ਹੈ। ਇਸ 'ਤੇ ਮੋਹਰ ਹੈਪੀ ਰਾਏਕੋਟੀ ਨੇ ਇੱਕ ਪੋਸਟ ਸਾਂਝੀ ਕਰਕੇ ਲਗਾਈ ਹੈ। ਦੱਸ ਦਈਏ ਦਿਲਜੀਤ ਦੋਸਾਂਝ ਦੀ ਫ਼ਿਲਮ 'ਚ ਰੱਖਿਆ ਉਹਨਾਂ ਦਾ ਇਹ ਨਾਮ ਹੈਪੀ ਰਾਏਕੋਟੀ ਦੇ ਦੋਸਤ ਦਾ ਨਾਮ ਹੈ ਅਤੇ ਇਸੇ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ ਹੈਪੀ ਰਾਏਕੋਟੀ ਨੇ ਦਿਲਜੀਤ ਦੋਸਾਂਝ ਦਾ ਧੰਨਵਾਦ ਕੀਤਾ ਹੈ।

Diljit Dosanjh use the name of happy raikoti friend in Shadaa movie Diljit Dosanjh and Happy Raikoti

ਹੈਪੀ ਰਾਏਕੋਟੀ ਦਾ ਕਹਿਣਾ ਹੈ "ਆਪਣੇ ਚੜਤੇ ਦਾ ਨਾਮ ਰੱਖਿਆ ਫ਼ਿਲਮ 'ਚ ਦਿਲਜੀਤ ਵੀਰੇ ਦਾ, ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਆ ਕਿਉਂਕਿ ਮੈਂ ਕਦੇ ਸੋਚਦਾ ਹੁੰਦਾ ਸੀ ਕਿ ਕਦੇ ਮੇਰਾ ਨਾਮ ਆਵੇ ਗਾਣਿਆਂ 'ਚ ਅੱਜ ਮੇਰੇ ਨਾਲ ਨਾਲ ਮੇਰੇ ਯਾਰਾਂ ਦਾ ਵੀ ਆ ਰਿਹਾ। ਇਹ ਮੇਰੇ ਲਈ ਪਰਾਉਡ ਵਾਲੀ ਗੱਲ ਆ, ਸੋ ਸ਼ੁਕਰ ਵਾਹਿਗੁਰੂ ਅਤੇ ਦਿਲਜੀਤ ਦੋਸਾਂਝ ਵੀਰਾ ਜਿੰਨ੍ਹਾਂ ਕਰਕੇ ਇਹ ਮੁਮਕਿਨ ਹੋਇਆ।"

ਹੋਰ ਵੇਖੋ : ਦਿਲਜੀਤ ਨੂੰ ਬਚਪਨ 'ਚ ਖਾਦੇ ਜਲੇਬੀਆਂ ਪਕੌੜਿਆਂ ਦੀ ਆਈ ਯਾਦ , ਸਾਂਝੀ ਕੀਤੀ ਖਾਸ ਤਸਵੀਰ

ਦਿਲਜੀਤ ਦੋਸਾਂਝ ਹੋਰਾਂ ਨੇ ਵੀ ਉਹਨਾਂ ਦੀ ਇਸ ਪੋਸਟ 'ਤੇ ਰਿਪਲਾਈ ਕੀਤਾ ਹੈ। ਦੇਖਣਾ ਹੋਵੇਗਾ ਫ਼ਿਲਮੀ ਦੁਨੀਆਂ 'ਚ ਚੜਤਾ ਬਣਕੇ ਦਿਲਜੀਤ ਦੋਸਾਂਝ ਦਰਸ਼ਕਾਂ ਦਾ ਕਿੰਨ੍ਹਾਂ ਕੁ ਮਨੋਰੰਜਨ ਕਰਦੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network