ਇਸ ਮਾਮਲੇ ਵਿੱਚ ਦਿਲਜੀਤ ਬਾਲੀਵੁੱਡ ਦੇ ਸਿਤਾਰਿਆਂ ਨੂੰ ਦਿੰਦਾ ਹੈ ਵੱਡੀ ਟੱਕਰ 

Written by  Rupinder Kaler   |  June 01st 2019 11:27 AM  |  Updated: June 01st 2019 11:27 AM

ਇਸ ਮਾਮਲੇ ਵਿੱਚ ਦਿਲਜੀਤ ਬਾਲੀਵੁੱਡ ਦੇ ਸਿਤਾਰਿਆਂ ਨੂੰ ਦਿੰਦਾ ਹੈ ਵੱਡੀ ਟੱਕਰ 

ਬਾਲੀਵੁੱਡ ਦੇ ਸਿਤਾਰਿਆਂ ਨੂੰ ਫੈਸ਼ਨ ਦੇ ਮਾਮਲੇ ਵਿੱਚ ਪਿੱਛੇ ਛੱਡਣਾ ਅਸੰਭਵ ਜਿਹਾ ਲੱਗਦਾ ਹੈ । ਪਰ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਸ ਮਾਮਲੇ ਵਿੱਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ । ਇਸੇ ਲਈ ਦਿਲਜੀਤ ਨੂੰ ਵੋਗ ਇੰਡੀਆ ਮੈਗਜ਼ੀਨ ਨੇ ਆਪਣੇ ਕਵਰ ਪੇਜ ਤੇ ਥਾਂ ਦਿੱਤੀ ਹੈ । ਇਸ ਪੇਜ ਦੀ ਦਿਲਜੀਤ ਨੇ ਇੱਕ ਫੋਟੋ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ।

https://www.instagram.com/p/Bx1J7m_lO8M/

ਇਸ ਤਸਵੀਰ ਵਿੱਚ ਦਿਲਜੀਤ ਦੇ ਨਾਲ ਕਰੀਨਾ ਕਪੂਰ, ਨਿਤਾਸ਼ਾ ਪੂਨਾਵਾਲਾ ਅਤੇ ਨਿਰਮਾਤਾ ਨਿਰਦੇਸ਼ਕ ਕਰਨ ਜ਼ੌਹਰ ਨਜ਼ਰ ਆ ਰਹੇ ਹਨ । ਇਸ ਤਸਵੀਰ ਵਿੱਚ ਦਿਲਜੀਤ ਦੇ ਭਾਵੇਂ ਕੱਪੜੇ ਅਜੀਬ ਹਨ ਪਰ ਫੈਸ਼ਨ ਦੇ ਮਾਮਲੇ ਵਿੱਚ ਉਹ ਕਰਨ ਜ਼ੌਹਰ ਸਮੇਤ ਹਰ ਇੱਕ ਨੂੰ ਟੱਕਰ ਦਿੰਦੇ ਹਨ । ਦਿਲਜੀਤ ਦੇ ਕੱਪੜਿਆਂ ਤੇ ਬ੍ਰੈਂਡ ਦੇ ਮਾਮਲੇ ਵਿੱਚ ਬਾਲੀਵੁੱਡ ਦੇ ਸਿਤਾਰਿਆਂ ਤੋਂ ਸਭ ਤੋਂ ਅੱਗੇ ਹੈ ।

https://www.instagram.com/p/ByIUK4ulrUJ/

ਇਸ ਮਾਮਲੇ ਨੂੰ ਲੈ ਕੇ ਕਰਨ ਜ਼ੌਹਰ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਦਿਲਜੀਤ ਉਹ ਬੰਦਾ ਹੈ ਜਿਹੜਾ ਕੱਪੜਿਆਂ ਦੇ ਮਾਮਲੇ ਵਿੱਚ ਉਸ ਨੂੰ ਟੱਕਰ ਦਿੰਦਾ ਹੈ, ਤੇ ਉਸ ਨੂੰ ਹਮੇਸ਼ਾ ਇਹ ਡਰ ਲੱਗਾ ਰਹਿੰਦਾ ਹੈ ਕਿ ਜੋ ਕੱਪੜੇ ਉਸ ਨੇ ਕਿਸੇ ਪਾਰਟੀ ਲਈ ਖਰੀਦੇ ਹਨ,  ਉਸ ਦੇ ਪਹਿਨਣ ਤੋਂ ਪਹਿਲਾਂ ਕਿਤੇ ਦਿਲਜੀਤ ਨਾ ਪਹਿਣ ਲਵੇ ।

https://www.instagram.com/p/BrLC-l9lxku/?utm_source=ig_embed

ਕੱਪੜੇ ਹੀ ਨਹੀਂ ਦਿਲਜੀਤ ਕੰਮ ਦੇ ਮਾਮਲੇ ਵਿੱਚ ਵੀ ਹਰ ਇੱਕ ਨੂੰ ਟੱਕਰ ਦਿੰਦਾ ਹੈ । ਦਿਲਜੀਤ ਦੀ ਛੇਤੀ ਹੀ ਛੜਾ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ । ਲੋਕਾਂ ਵੱਲੋਂ ਇਸ ਫ਼ਿਲਮ ਦੇ ਟਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network