ਡਿੰਪਲ ਕਪਾਡੀਆ ਦੀ ਮਾਂ ਬੇੱਟੀ ਕਪਾਡੀਆ ਦਾ ਹੋਇਆ ਦਿਹਾਂਤ,80 ਸਾਲ ਦੀ ਉਮਰ 'ਚ ਲਏ ਆਖਰੀ ਸਾਹ

written by Aaseen Khan | December 01, 2019

ਬਾਲੀਵੁਡ ਐਕਟਰਸ ਡਿੰਪਲ ਕਪਾਡੀਆ ਦੀ ਮਾਂ ਬੇੱਟੀ ਕਪਾਡੀਆ ਹਿੰਦੁਜਾ ਦਾ ਦਿਹਾਂਤ ਹੋ ਗਿਆ ਹੈ। ਬੇੱਟੀ ਕਪਾਡੀਆ ਲੰਬੇ ਸਮੇਂ ਤੋਂ ਹਸਪਤਾਲ ਵਿਚ ਭਰਤੀ ਸਨ ਅਤੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਸੀ। 14 ਨਵੰਬਰ ਤੋਂ ਹਸਪਤਾਲ 'ਚ ਭਰਤੀ ਬੇੱਟੀ ਕਪਾਡੀਆ ਨੇ ਸ਼ਨੀਵਾਰ ਰਾਤ ਆਖਰੀ ਸਾਹ ਲਏ। ਬੇੱਟੀ ਕਪਾਡੀਆ ਦੇ ਦਿਹਾਂਤ ਤੋਂ ਬਾਅਦ ਡਿੰਪਲ ਕਪਾਡੀਆ ਦੀ ਧੀ ਟਵਿੰਕਲ ਖੰਨਾ ਅਤੇ ਜਵਾਈ ਅਕਸ਼ੇ ਕੁਮਾਰ ਹਸਪਤਾਲ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ 80 ਸਾਲ ਦੀ ਬੇੱਟੀ ਕਪਾਡੀਆ ਲੰਬੇ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਿਲ ਸੀ।

ਮਾਂ ਬੇੱਟੀ ਕਪਾਡੀਆ ਦੇ ਹਸਪਤਾਲ 'ਚ ਭਰਤੀ ਹੋਣ ਦੇ ਬਾਅਦ ਖ਼ਬਰਾਂ ਆਉਣ ਲੱਗੀਆਂ ਸਨ ਕਿ ਡਿੰਪਲ ਕਪਾਡੀਆ ਬੀਮਾਰ ਹਨ, ਜਿਸ ਤੋਂ ਬਾਅਦ ਡਿੰਪਲ ਕਪਾਡੀਆ ਨੇ ਸਫਾਈ ਦਿੱਤੀ ਸੀ। ਡਿੰਪਲ ਕਪਾਡੀਆ ਨੇ ਕਿਹਾ ਸੀ ਕਿ ‘ਮੈਂ ਹਾਲੇ ਜਿਉਂਦੀ ਹਾਂ ਅਤੇ ਚੰਗੀ ਹਾਂ। ਮੇਰੀ ਮਾਂ ਹਸਪਤਾਲ ਵਿੱਚ ਭਰਤੀ ਹੈ। ਮੈਂ ਇਸ ਬਾਰੇ 'ਚ ਗੱਲ ਨਹੀਂ ਕਰਨਾ ਚਾਹੁੰਦੀ।

ਹੋਰ ਵੇਖੋ : ਅਜੀਤ ਸਿੰਘ ਦਾ ਨਵਾਂ ਗੀਤ ‘ਰੋਟੀ’ ਜਿੱਤ ਰਿਹਾ ਹੈ ਹਰ ਕਿਸੇ ਦਾ ਦਿਲ, ਦੇਖੋ ਵੀਡੀਓ

betty kapadia betty kapadia

ਮੇਰੀ ਮਾਂ ਠੀਕ ਹੋ ਰਹੀ ਹੈ। ਉਹ ਹੁਣ ਪਹਿਲਾਂ ਤੋਂ ਬਿਹਤਰ ਹੈ। ਮੈਨੂੰ ਅਰਦਾਸਾਂ ਅਤੇ ਸ਼ੁਭਕਾਮਨਾਵਾਂ ਦੀ ਜ਼ਰੂਰਤ ਹੈ''। ਇਸ ਤੋਂ ਪਹਿਲਾਂ ਕਈ ਵਾਰ ਟਵਿੰਕਲ ਖੰਨਾ ਅਤੇ ਡਿੰਪਲ ਕਪਾਡੀਆ ਨੂੰ ਹਸਪਤਾਲ 'ਚ ਦੇਖਿਆ ਜਾ ਚੁੱਕਿਆ ਹੈ ਜਿਸ ਤੋਂ ਮੀਡੀਆ 'ਚ ਤਰ੍ਹਾਂ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ।

You may also like