‘ਰਾਮਾਇਣ’ ’ਚ ਸੀਤਾ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਅਦਾਕਾਰਾ ਦੀਪਿਕਾ ਚਿਖਾਲਿਆ ਦਾ ਹੈ ਅੱਜ ਜਨਮ-ਦਿਨ, ਇਸ ਤਰ੍ਹਾਂ ਹੋਈ ਸੀ ਕਰੀਅਰ ਦੀ ਸ਼ੁਰੂਆਤ

written by Rupinder Kaler | April 29, 2021 03:30pm

ਰਾਮਾਇਣ’ ’ਚ ਸੀਤਾ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ ਅਦਾਕਾਰਾ ਦੀਪਿਕਾ ਚਿਖਾਲਿਆ ਦਾ ਅੱਜ ਦਾ ਜਨਮ-ਦਿਨ ਹੈ। ਦੀਪਿਕਾ ਦਾ ਜਨਮ, 29 ਅਪ੍ਰੈਲ, 1965 ਨੂੰ ਮੁੰਬਈ ’ਚ ਹੋਇਆ ਸੀ। ਦੀਪਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1983 ’ਚ ਆਈ ਫਿਲਮ ‘ਸੁਣ ਮੇਰੀ ਲੈਲਾ’ ਤੋਂ ਕੀਤੀ ਸੀ। ਸਾਲ 1985 ’ਚ ਦੀਪਿਕਾ ਨੇ ‘ਦਾਦਾ ਦਾਦੀ ਦੀਆਂ ਕਹਾਣੀਆਂ’ ਨਾਂਅ ਦਾ ਟੀਵੀ ਸੀਰੀਅਲ ਕੀਤਾ ਸੀ।

image from dipikachikhliatopiwala's instagram

ਹੋਰ ਪੜ੍ਹੋ :

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-6 ਦਾ ਐਪੀਸੋਡ ਹੋਵੇਗਾ ਬੇਹੱਦ ਖ਼ਾਸ, ਜਲੰਧਰ ਦੀ ਪਾਇਲ ਸਚਦੇਵਾ ਬਨਾਉਣਗੇ ਖ਼ਾਸ ਰੈਸਿਪੀ

image from dipikachikhliatopiwala's instagram

ਇਸੇ ਤਰ੍ਹਾਂ ਉਹਨਾਂ ਨੇ ਵਿਕਰਮ ਬੇਤਾਲ ’ਚ ਕੰਮ ਕੀਤਾ। ਪਰ ਉਨ੍ਹਾਂ ਨੂੰ ਪਹਿਚਾਣ ਰਮਾਇਣ ’ਚ ਸੀਤਾ ਦੇ ਕਿਰਦਾਰ ਤੋਂ ਮਿਲੀ ।ਇਸ ਤੋਂ ਇਲਾਵਾ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਜਿਵੇਂ ‘ਸੁਣ ਮੇਰੀ ਲੈਲਾ’, ‘ਭਗਵਾਨ ਦਾਦਾ, ਚੀਖ, ਖੁਦਾਈ, ਰਾਤ ਦੇ ਹਨ੍ਹੇਰੇ ’ਚ ਜਿਹੀਆਂ ਫਿਲਮਾਂ ’ਚ ਕੰਮ ਕੀਤਾ। ਇਸ ਤੋਂ ਇਲਾਵਾ ਦੀਪਿਕਾ ਨੇ ਬੰਗਾਲੀ ਅਤੇ ਤਮਿਲ ਫਿਲਮ ’ਚ ਵੀ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ।

image from dipikachikhliatopiwala's instagram

ਹਾਲ ਹੀ ’ਚ ਦੀਪਿਕਾ ਚਿਖਾਲਿਆ ਨੂੰ ਆਯੁਸ਼ਮਾਨ ਖ਼ੁਰਾਨਾ, ਯਾਮੀ ਗੌਤਮ ਅਤੇ ਭੂਮੀ ਪੇਡਨੇਕਰ ਸਟਾਰਰ ‘ਬਾਲਾ’ ’ਚ ਦੇਖਿਆ ਗਿਆ ਸੀ। ਦੀਪਿਕਾ ਜਲਦ ਹੀ ਸਰੋਜਨੀ ਨਾਇਡੂ ਦੀ ਬਾਇਓਪਿਕ ’ਚ ਵੀ ਨਜ਼ਰ ਆਉਣ ਵਾਲੀ ਹੈ। ਦੀਪਿਕਾ ਚਿਖਾਲਿਆ ਗੁਜਰਾਤ ਦੀ ਬੜੌਦਰਾ ਸੀਟ ’ਤੇ ਲੋਕਸਭਾ ਚੋਣਾਂ ਲੜ ਕੇ ਜਿੱਤ ਵੀ ਹਾਸਲ ਕਰ ਚੁੱਕੀ ਹੈ।

You may also like