ਤਰਸੇਮ ਜੱਸੜ ਵੱਲੋਂ ਸਾਂਝੀ ਕੀਤੀ ਗਈ ਪੋਸਟ ਕਾਰਨ ਸੋਸ਼ਲ ਮੀਡੀਆ ‘ਤੇ ਛਿੜੀ ਚਰਚਾ

Reported by: PTC Punjabi Desk | Edited by: Shaminder  |  March 31st 2021 01:14 PM |  Updated: March 31st 2021 01:14 PM

ਤਰਸੇਮ ਜੱਸੜ ਵੱਲੋਂ ਸਾਂਝੀ ਕੀਤੀ ਗਈ ਪੋਸਟ ਕਾਰਨ ਸੋਸ਼ਲ ਮੀਡੀਆ ‘ਤੇ ਛਿੜੀ ਚਰਚਾ

ਗਾਇਕ ਅਤੇ ਅਦਾਕਾਤਰਸੇਮ ਜੱਸੜ ਆਪਣੀ ਸਾਫ਼ ਸੁਥਰੀ ਗਾਇਕੀ ਅਤੇ ਸ਼ਾਂਤ ਸੁਭਾਅ ਲਈ ਜਾਣੇ ਜਾਂਦੇ ਹਨ । ਸੋਸ਼ਲ ਮੀਡੀਆ ‘ਤੇ ਵੀ ਅਕਸਰ ਉਹ ਸ਼ਾਂਤ ਵਿਖਾਈ ਦਿੰਦੇ ਹਨ । ਪਰ ਉਨ੍ਹਾਂ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਇੱਕ ਪੋਸਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਆਮ ਲੋਕਾਂ ‘ਚ ਵੀ ਚਰਚਾ ਛਿੜ ਗਈ ਹੈ ਕਿ ਜੱਸੜ ਨੇ ਇਸ ਤਰ੍ਹਾਂ ਦੀ ਪੋਸਟ ਕਿਉਂ ਪਾਈ ਹੈ ।

tarsem Image From Tarsem Jassar’s Instagram

ਹੋਰ ਪੜ੍ਹੋ : ਰਿਸ਼ੀ ਕਪੂਰ ਨੂੰ ਯਾਦ ਕਰ ਭਾਵੁਕ ਹੋਈ ਨੀਤੂ ਕਪੂਰ, ਸਾਂਝੀ ਕੀਤੀ ਅਣਦੇਖੀ ਤਸਵੀਰ

Tarsem-Jassar Image From Tarsem Jassar’s Instagram

ਦਰਅਸਲ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਹੈ ਕਿ ‘ਤਰਸੇਮ ਜੱਸੜ ਨੇ ਆਪਣੀ ਪੋਸਟ 'ਚ ਲਿਖਿਆ ' ਗੱਦਾਰ ਨੂੰ ਖਰੀਦੋ ਜਾ ਕੇ ਜੱਸੜ ਵਿਕਾਊ ਨਹੀਂ ਥੋਡੀ ਦਿੱਤੀ ਆਫਰ ਦਾ ਚੱਲਣਾ ਕੋਈ ਦਾਅ ਨੀ" । ਜੱਸੜ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਫੈਨਸ ਤੇ ਸੋਸ਼ਲ ਮੀਡੀਆ 'ਤੇ ਇਹੀ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸ਼ਾਇਦ ਜੱਸੜ ਨੂੰ ਕਿਸੇ ਅਜਿਹੀ ਕੰਪਨੀ ਤੋਂ ਕੋਈ ਪ੍ਰੋਜੈਕਟ ਆਫ਼ਰ ਹੋਇਆ ਹੈ ਜੋ ਕਿਸਾਨਾਂ ਦੇ ਖਿਲਾਫ ਚਲ ਰਹੀ ਹੈ।

Tarsem Jassar Image From Tarsem Jassar’s Instagram

ਇਸੇ ਨੂੰ ਲੈ ਕੇ ਜੱਸੜ ਨੇ ਆਪਣੀ ਪੋਸਟ ਰਾਹੀਂ ਇਨਕਾਰ ਕਰ ਦਿੱਤਾ ਪਰ ਇਸ ਪੋਸਟ ਵਿੱਚ ਜੋ ਇਸ਼ਾਰਾ ਜੱਸੜ ਨੇ ਕੀਤਾ ਹੈ, ਉਹ ਆਖਰ ਕਿਸ ਵੱਲ ਹੈ।

 

View this post on Instagram

 

A post shared by Tarsem Jassar (@tarsemjassar)

ਇਹ ਤਾਂ ਤਰਸੇਮ ਜੱਸੜ ਹੀ ਦੱਸ ਸਕਦੇ ਹਨ, ਪਰ ਉਨ੍ਹਾਂ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਨੇ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਜੱਸੜ ਨੇ ਇਹ ਪੋਸਟ ਕਿਸ ਲਈ ਪਾਈ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network