ਰਾਹੁਲ ਵੈਦਿਆ ਦੇ ਜਨਮ ਦਿਨ ‘ਤੇ ਦਿਸ਼ਾ ਪਰਮਾਰ ਨੇ ਦਿੱਤੀ ਵਧਾਈ, ਮਾਲਦੀਵ ‘ਚ ਜੋੜੀ ਮਨਾ ਰਹੀ ਬਰਥਡੇ

written by Shaminder | September 23, 2021

ਰਾਹੁਲ ਵੈਦਿਆ  (RAHUL VAIDYA ) ਅਤੇ ਦਿਸ਼ਾ ਪਰਮਾਰ ਏਨੀਂ ਦਿਨੀਂ ਮਾਲਦੀਵ ‘ਚ ਰਾਹੁਲ ਵੈਦਿਆ ਦਾ ਜਨਮਦਿਨ (Birthday)  ਮਨਾਉਣ ਦੇ ਲਈ  ਗਏ ਹੋਏ ਹਨ । ਰਾਹੁਲ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ । ਦਿਸ਼ਾ ਪਰਮਾਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਰਾਹੁਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

Disha parmar,-min Image From Instagram

ਹੋਰ ਪੜ੍ਹੋ : ਮੋਗਾ ਵਿੱਚ ਸਥਾਪਿਤ ਕੀਤਾ ਗਿਆ ਦੁਨੀਆ ਦਾ ਪਹਿਲਾ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਬਾਗ

ਦਿਸ਼ਾ ਨੇ ਰਾਹੁਲ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਹੈਪੀ ਬਰਥਡੇ ਮੇਰੀ ਜ਼ਿੰਦਗੀ ਦੇ ਪਿਆਰ, ਮੈਂ ਖੁਸ਼ਕਿਸਮਤ ਹਾਂ ਕਿ ਮੈਂ ਤੈਨੂੰ ਹਾਸਲ ਕੀਤਾ’। ਇਸ ਤਸਵੀਰ ‘ਤੇ ਦੋਵਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕਰ ਕੇ ਵਧਾਈ ਦਿੱਤੀ ਜਾ ਰਹੀ ਹੈ । ਰਾਹੁਲ ਵੈਦਿਆ ਇੰਡੀਅਨ ਆਈਡਲ ਦੇ ਨਾਲ ਆਪਣੀ ਪਛਾਣ ਬਨਾਉਣ ਵਾਲੇ ਰਾਹੁਲ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ ।

Image Source: Instagram

ਦਿਸ਼ਾ ਦੇ ਨਾਲ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਇਸ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ । ਰਾਹੁਲ ਨੇ ਆਪਣੀ ਗਾਇਕੀ ਨਾਲ ਹੀ ਨਹੀਂ ਬਲਕਿ ਆਪਣੀ ਸ਼ੈਲੀ ਨਾਲ ਵੀ ਸਾਰਿਆਂ ਦਾ ਦਿਲ ਜਿੱਤਿਆ। ਇਸ ਸਮੇਂ, ਤੁਸੀਂ ਰਾਹੁਲ ਨੂੰ ਖਤਰੋਂ ਕੇ ਖਿਲਾੜੀ ਵਿੱਚ ਖ਼ਤਰਨਾਕ ਸਟੰਟ ਕਰਦੇ ਵੇਖਿਆ ਹੋਵੇਗਾ।

 

View this post on Instagram

 

A post shared by DPV (@dishaparmar)

ਤਸਵੀਰਾਂ 'ਚ ਦਿਸ਼ਾ ਅਤੇ ਰਾਹੁਲ ਦੋਵੇਂ ਸੰਤਰੀ ਰੰਗ 'ਚ ਨਜ਼ਰ ਆ ਰਹੇ ਹਨ। ਦਿਸ਼ਾ ਨੇ ਰਾਹੁਲ ਨੂੰ ਘੁੱਟ ਕੇ ਜੱਫੀ ਪਾਈ ਹੋਈ ਹੈ। ਸਿਰਫ਼ ਇੱਕ ਦਿਨ ਪਹਿਲਾਂ, ਜੋੜਾ ਮਾਲਦੀਵ ਲਈ ਰਵਾਨਾ ਹੋਇਆ। ਉਹ ਏਅਰਪੋਰਟ 'ਤੇ ਮਜ਼ੇਦਾਰ ਮੂਡ 'ਚ ਨਜ਼ਰ ਆਏ। ਰਾਹੁਲ ਨੇ ਆਪਣੇ ਲਈ ਜਨਮਦਿਨ ਦਾ ਗੀਤ ਵੀ ਗਾਇਆ। ਇਹ ਯਾਤਰਾ ਵਿਸ਼ੇਸ਼ ਤੌਰ 'ਤੇ ਉਸਦੇ ਜਨਮਦਿਨ ਦੇ ਆਲੇ-ਦੁਆਲੇ ਕੀਤੀ ਗਈ ਸੀ।

 

 

0 Comments
0

You may also like