ਆਰਿਆ ਬੱਬਰ ਨੇ ਬਚਪਨ ’ਚ ਪਿਤਾ ਰਾਜ ਬੱਬਰ ਦੀ ਜੇਬ ’ਚੋਂ ਚੋਰੀ ਕੀਤੇ ਸਨ ਪੈਸੇ.....!

written by Rupinder Kaler | January 27, 2020

ਆਰਿਆ ਬੱਬਰ ਏਨੀਂ ਦਿਨੀਂ ਆਪਣੀ ਫ਼ਿਲਮ ‘ਗਾਂਧੀ ਫੇਰ ਆ ਗਿਆ’ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ । ਆਪਣੀ ਫ਼ਿਲਮ ਦੇ ਪ੍ਰਮੋੋਸ਼ਨ ਲਈ ਉਹ ਪੀਟੀਸੀ ਸ਼ੋਅ ਕੇਸ ਵਿੱਚ ਵੀ ਪਹੁੰਚੇ । ਇਸ ਦੌਰਾਨ ਆਰਿਆ ਬੱਬਰ ਨੇ ਹੈਪੀ ਰੈਪਿਡ ਵਿੱਚ ਵੀ ਕੁਝ ਖ਼ਾਸ ਗੱਲਾਂ ਕੀਤੀਆਂ । ਇਸ ਦੌਰਾਨ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ । ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ‘ਯਾਰ ਅਣਮੁੱਲੇ’ ਫ਼ਿਲਮ ਸਭ ਤੋਂ ਵੱਧ ਪਸੰਦ ਹੈ ਤੇ ਉਹ ਅਕਸਰ ਸਫ਼ਰ ਦੌਰਾਨ ਇਸ ਫ਼ਿਲਮ ਨੂੰ ਦੇਖਣਾ ਹੀ ਪਸੰਦ ਕਰਦੇ ਹਨ ।

https://www.instagram.com/p/B7vkyPpo-MS/

ਇਸ ਤੋਂ ਇਲਵਾ ਉਹਨਾਂ ਨੇ ਆਪਣੇ ਬਚਪਨ ਦੇ ਵੀ ਕਈ ਕਿੱਸੇ ਬਿਆਨ ਕੀਤੇ । ਆਰਿਆ ਬੱਬਰ ਨੇ ਕਿਹਾ ਕਿ ਉਹਨਾਂ ਤੇ ਉਹਨਾਂ ਦੇ ਪਿਤਾ ਰਾਜ ਬੱਬਰ ਦਾ ਪ੍ਰਭਾਵ ਬਹੁਤ ਰਿਹਾ ਹੈ । ਉਹ ਰਾਜ ਬੱਬਰ ਦੀ ਅਦਾਕਾਰੀ ਦੇਖ ਕੇ ਹੀ ਇੰਡਸਟਰੀ ਵਿੱਚ ਆਏ ਹਨ ।

https://www.instagram.com/p/B7gUgu9Bqyp/

ਇਸ ਦੌਰਾਨ 'ਉਹਨਾਂ ਨੇ ਆਪਣੇ ਬਚਪਨ ਦਾ ਕਿੱਸਾ ਸ਼ੇਅਰ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਬਚਪਨ ਵਿੱਚ ਆਪਣੇ ਪਿਤਾ ਦੀ ਜੇਬ ਵਿੱਚੋਂ ਪੈਸੇ ਕੱਢੇ ਸਨ । ਜਦੋਂ ਇਸ ਗੱਲ ਦਾ ਰਾਜ ਬੱਬਰ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਸ ਨੂੰ ਸਮਝਾਇਆ। ਇਸ ਤੋਂ ਬਾਅਦ ਉਹਨਾਂ ਨੂੰ ਕਦੇ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ, ਜਿਸ ਨਾਲ ਉਹਨਾਂਥ ਦੇ ਪਿਤਾ ਦਾ ਦਿਲ ਦੁਖਦਾ' । ਇਸ ਤੋਂ ਇਲਵਾ ਉਹਨਾਂ ਨੇ ਹੋਰ ਵੀ ਕਈ ਗੱਲਾਂ ਦਾ ਖੁਲਾਸਾ ਕੀਤਾ । ਜਿਨ੍ਹਾਂ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ।

You may also like