ਕੀ ਤੁਸੀਂ ਜਾਣਦੇ ਹੋ ਪ੍ਰਸਿੱਧ ਪੰਜਾਬੀ ਰੈਪਰ ਬੋਹੇਮੀਆ ਪਾਕਿਸਤਾਨ ਦੇ ਹਨ ਜੰਮਪਲ?
ਕੀ ਤੁਸੀਂ ਜਾਣਦੇ ਹੋ ਪ੍ਰਸਿੱਧ ਪੰਜਾਬੀ ਰੈਪਰ ਬੋਹੇਮੀਆ ਪਾਕਿਸਤਾਨ ਦੇ ਹਨ ਜੰਮਪਲ?
ਬੋਹੇਮੀਆ (Bohemia) ਪੰਜਾਬੀ ਇੰਡਸਟਰੀ ਦੇ ਇੱਕ ਵੱਡੇ ਰੈਪਰ ਹਨ । ਉਨ੍ਹਾਂ ਨੇ ਅਨੇਕਾਂ ਹੀ ਗੀਤਾਂ ‘ਚ ਆਪਣੇ ਰੈਪ ਦਾ ਤੜਕਾ ਲਗਾਇਆ ਹੈ । ਜਿੱਥੇ ਉਹ ਬਿਹਤਰੀਨ ਰੈਪਰ ਹਨ, ਉੱਥੇ ਹੀ ਬਹੁਤ ਵਧੀਆ ਸ਼ਾਇਰ ਵੀ ਹਨ । ਉਹ ਅਕਸਰ ਆਪਣੀ ਸ਼ਾਇਰੀ ਦੇ ਨਾਲ ਲੋਕਾਂ ਦਾ ਦਿਲ ਜਿੱਤਦੇ ਵਿਖਾਈ ਦਿੰਦੇ ਹਨ । ਉਨ੍ਹਾਂ ਦਾ ਅਸਲ ਨਾਮ ਰੋਜਰ ਡੇਵਿਡ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਬੋਹੇਮੀਆ ਦਾ ਸਬੰਧ ਪਾਕਿਸਤਾਨ ਦੇ ਨਾਲ ਹੈ ।
image From instagram
ਹੋਰ ਪੜ੍ਹੋ : Laung Laachi 2: ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ਲਾਹੌਰ, ਦੇਖੋ ਵੀਡੀਓ
ਉਨ੍ਹਾਂ ਦਾ ਜਨਮ ਪਾਕਿਸਤਾਨ ‘ਚ 15 ਅਕਤੂਬਰ 1979 ਨੂੰ ਪਾਕਿਸਤਾਨ ਸਥਿਤ ਕਰਾਚੀ ‘ਚ ਹੋਇਆ ਸੀ । ਉਹ ਬਹੁਤ ਛੋਟੇ ਸਨ ਜਦੋਂ ਉਹ ਕੈਲਫੋਰਨੀਆ ਜਾ ਕੇ ਵੱਸ ਗਏ ਸਨ ।ਉਨ੍ਹਾਂ ਦੇ ਪਿਤਾ ਪੀ.ਆਈ.ਏ ਪਾਕਿਸਤਾਨ ਅੰਤਰ-ਰਾਸ਼ਟਰੀ ਏਅਰਲਾਈਨ ‘ਚ ਕੰਮ ਕਰਦੇ ਸਨ ।
image from instagram
ਹੋਰ ਪੜ੍ਹੋ : ਸ਼੍ਰੇਆ ਘੋਸ਼ਾਲ ਦੀ ਆਵਾਜ਼ ‘ਚ ਪੰਜਾਬੀ ਗੀਤ ‘ਤੇਰੇ ਬਾਜੋਂ’ ਰਿਲੀਜ਼, ਸਿੰਮੀ ਚਾਹਲ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
ਉਹ ਸਿਰਫ਼ 16 ਸਾਲ ਦੇ ਸਨ ਜਦੋਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਕੈਂਸਰ ਦੀ ਬੀਮਾਰੀ ਕਾਰਨ ਹੋ ਗਿਆ ਸੀ ।ਸੰਗੀਤ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬੀ ‘ਚ ਕਵਿਤਾਵਾਂ ਵੀ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਅੱਜ ਬੋਹੇਮੀਆ ਦੁਨੀਆ ਭਰ ‘ਚ ਆਪਣੇ ਰੈਪ ਦੇ ਲਈ ਜਾਣੇ ਜਾਂਦੇ ਹਨ ।
image From instagram
ਹਰ ਤੀਜੇ ਗੀਤ ‘ਚ ਉਨ੍ਹਾਂ ਦਾ ਰੈਪ ਵੇਖਣ ਨੂੰ ਮਿਲਦਾ ਹੈ ।ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਆਪਣੇ ਪਰਿਵਾਰ ਦੇ ਨਾਲ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਡਾਂਸ ਕਰਦੇ ਹੋਏ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
