ਕੀ ਮਰਹੂਮ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਦਾ ਇਹ ਰਾਜ਼ ਤੁਸੀਂ ਜਾਣਦੇ ਹੋ …!

written by Rupinder Kaler | August 27, 2021

ਮਰਹੂਮ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ (Sweetaj Brar)  ਏਨੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਉਹ ਬਹੁਤ ਜਲਦੀ ਸਿੱਧੁ ਮੂਸੇਵਾਲਾ ਦੀ ਫ਼ਿਲਮ ਵਿੱਚ ਨਜ਼ਰ ਆਉਣ ਵਾਲੀ ਹੈ । ਆਪਣੇ ਵੱਖ ਵੱਖ ਪ੍ਰੋਜੈਕਟਾਂ ਦੇ ਨਾਲ ਸਵੀਤਾਜ ਪੰਜਾਬੀ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਬਣਾ ਰਹੀ ਹੈ ।ਪਰ ਬਦਕਿਸਮਤੀ ਨਾਲ ਉਸ ਦੇ ਪਿਤਾ ਰਾਜ ਬਰਾੜ (Raj Brar) ਸਵੀਤਾਜ (Sweetaj Brar) ਨੂੰ ਕਾਮਯਾਬੀ ਦੀ ਪੌੜੀ ਤੇ ਚੜਦੇ ਹੋਏ ਨਹੀਂ ਦੇਖ ਸਕੇ ।

Pic Courtesy: Instagram

ਹੋਰ ਪੜ੍ਹੋ :

ਘਰ ‘ਚ ਪੂਜਾ ਕਰਵਾਉਣ ਕਾਰਨ ਟ੍ਰੋਲ ਹੋਈ ਅਦਾਕਾਰਾ ਸਵਰਾ ਭਾਸਕਰ

Pic Courtesy: Instagram

ਪਰ ਸਵੀਤਾਜ (Sweetaj Brar) ਕੋਲ ਇੱਕ ਚੀਜ਼ ਹੈ ਜੋ ਉਸ ਨੂੰ ਆਪਣੇ ਪਿਤਾ ਰਾਜ ਬਰਾੜ ਨਾਲ ਜੋੜੀ ਰੱਖਦੀ ਹੈ । ਇੱਕ ਇੰਟਰਵਿਊ ਵਿੱਚ, ਜਦੋਂ ਸਵੀਤਾਜ ਤੋਂ ਉਸ ਦੀ ਰਿੰਗ ਦੇ ਬਾਰੇ ਵਿੱਚ ਪੁੱਛਿਆ ਗਿਆ ਜੋ ਉਹ ਹਮੇਸ਼ਾ ਪਹਿਨਦੀ ਹੈ, ਤਾਂ ਸਵੀਤਾਜ ਨੇ ਜਵਾਬ ਦਿੱਤਾ ਕਿ ਇਹ ਰਿੰਗ ਉਸਦੇ ਪਿਤਾ ਦੀ ਚੇਨ ਤੋਂ ਬਣੀ ਹੈ ਜਿਸਨੂੰ ਉਸਨੇ ਕਦੇ ਨਹੀਂ ਉਤਾਰਿਆ । ਦਰਅਸਲ ਵਿੱਚ ਰਾਜ ਬਰਾੜ (Raj Brar) ਦੇ ਸਸਕਾਰ ਦੌਰਾਨ ਉਸ ਦਾ ਪਰਿਵਾਰ ਰਾਜ ਬਰਾੜ ਦੀ ਚੇਨ ਨੂੰ ਉਤਾਰਨਾ ਭੁੱਲ ਗਿਆ ।

Pic Courtesy: Instagram

ਇਹ ਚੇਨ ਸੜ ਗਈ ਸੀ ਜਦੋਂ ਇਹ ਮਿਲੀ ਤਾਂ ਸਵਿਤਾਜ ਬਰਾੜ ਦੇ ਪਰਿਵਾਰ ਨੇ ਉਸ ਚੇਨ ਤੋਂ ਤਿੰਨ ਅੰਗੂਠੀਆਂ ਬਣਾ ਲਈਆਂ । ਉਸ ਨੇ ਕਿਹਾ ਕਿ ਉਸ ਦੀ ਮਾਂ ਅਤੇ ਉਸ ਦਾ ਭਰਾ ਜੋਸ਼ ਵੀ ਉਹੀ ਅੰਗੂਠੀ ਪਾਉਂਦੇ ਹਨ । ਇਹ ਅੰਗੂਠੀ ਉਸ ਨੂੰ ਪਿਤਾ ਰਾਜ ਬਰਾੜ (Raj Brar) ਨਾਲ ਹਮੇਸ਼ਾ ਜੋੜੀ ਰੱਖਦੀ ਹੈ । ਉਸ ਇਸ ਤਰ੍ਹਾਂ ਮਹਿਸੂਸ ਕਰਦੀ ਹੈ ਜਿਵੇਂ ਉਹ (Sweetaj Brar) ਆਪਣੇ ਪਿਤਾ ਦੇ ਨਾਲ ਹੈ ।

0 Comments
0

You may also like