ਜਦੋਂ ਸਿਧਾਰਥ ਮਲਹੋਤਰਾ ਦੀ ਥਾਂ ਕੁੱਤੇ ਨੇ ਕੀਤਾ ਰੈਂਪ 'ਤੇ ਕੈਟ ਵਾਕ, ਲੁੱਟ ਲਈ ਮਹਿਫਿਲ, ਦੇਖੋ ਵੀਡਿਓ 

written by Rupinder Kaler | January 18, 2019

ਕਰਨ ਜ਼ੋਹਰ ਦੀ ਫਿਲਮ 'ਸਟੂਡਂੈਟ ਆਫ ਦਾ ਈਅਰ' ਵਿੱਚ ਬਾਲੀਵੁੱਡ ਵਿੱਚ ਐਂਟਰੀ ਕਰਨ ਵਾਲੇ ਸਿਧਾਰਥ ਮਲਹੋਤਰਾ ਹਾਲ ਹੀ ਵਿੱਚ ਅਜਿਹੇ ਫੈਸ਼ਨ ਸ਼ੋਅ ਵਿੱਚ ਰੈਂਪ ਵਾਕ ਕਰਨ ਪਹੁੰਚੇ ਜਿੱਥੇ ਉਹਨਾਂ ਦੀ ਥਾਂ ਤੇ ਇੱਕ ਕੁੱਤਾ ਸਾਰੀ ਮਹਿਫਿਲ ਲੁੱਟ ਕੇ ਲੈ ਗਿਆ । ਦਰਅਸਲ ਸਿਧਾਰਥ ਮਲਹੋਤਰਾ ਡਿਜ਼ਾਈਨਰ ਰੋਹਿਤ ਬਲ ਲਈ ਰੈਂਪ 'ਤੇ ਉੱਤਰੇ ਸਨ । ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਇੱਕ ਕੁੱਤਾ ਰੈਂਪ ਤੋਂ ਗੁਜ਼ਰ ਗਿਆ ।

dog-ramp-walk dog-ramp-walk

ਇਸ ਦੌਰਾਨ ਮੀਡੀਆ ਦੇ ਸਾਰੇ ਕੈਮਰਿਆਂ ਨੇ ਇਸ ਪੂਰੀ ਘਟਨਾ ਨੂੰ ਰਿਕਾਰਡ ਕਰ ਲਿਆ ।ਸਿਧਾਰਥ ਮਲਹੋਤਰਾ ਦੇਖਦੇ ਹੀ ਰਹਿ ਗਏ, ਤੇ ਇਹ ਕੁੱਤਾ ਪੂਰੀ ਮਹਿਫਿਲ ਲੁੱਟ ਕੇ ਲੈ ਗਿਆ । ਇਹ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ।

https://www.youtube.com/watch?v=RXjqMgCLQic

ਲੋਕ ਇਸ ਵੀਡਿਓ ਨੂੰ ਲਗਾਤਾਰ ਸ਼ੇਅਰ ਤੇ ਲਾਇਕ ਕਰ ਰਹੇ ਹਨ ।ਕੁਝ ਲੋਕ ਇਸ ਵੀਡਿਓ ਤੇ ਆਪਣੇ ਕਮੈਂਟ ਵੀ ਦੇ ਰਹੇ ਹਨ । ਕੁਝ ਟੀਵੀ ਚੈਨਲਾਂ ਨੇ ਵੀ ਇਸ ਵੀਡਿਓ ਨੂੰ ਖੂਬ ਦਿਖਾਇਆ ਹੈ ।

You may also like