ਪੁਲਿਸ ਵਾਲੀ ਬਣਕੇ ਸਪਨਾ ਚੌਧਰੀ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡਿਓ 

written by Rupinder Kaler | January 15, 2019

ਆਪਣੇ ਡਾਂਸ ਨਾਲ ਸਭ ਦੇ ਦਿਲਾਂ ਤੇ ਰਾਜ ਕਰਨ ਵਾਲੀ ਸਪਨਾ ਚੌਧਰੀ ਦੀ ਪਹਿਲੀ ਫ਼ਿਲਮ 'ਦਿਲ ਦੋਸਤੀ ਕੇ ਸਾਈਡ ਇਫੈਕਟਸ' ਆ ਰਹੀ ਹੈ । ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।'ਦਿਲ ਦੋਸਤੀ ਕੇ ਸਾਈਡ ਇਫੈਕਟਸ' 'ਚ ਸਪਨਾ ਆਈਪੀਐੱਸ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫ਼ਿਲਮ 'ਚ ਸਪਨਾ ਨਾਲ ਵਿਕਰਾਂਤ ਆਨੰਦ, ਜੇਬੈਰ ਕੇ ਖ਼ਾਨ, ਅੰਜੂ ਜਾਧਵ, ਨੀਲ ਮੋਟਵਾਨੀ ਤੇ ਸਾਈ ਭਲਾਲ ਵੀ ਅਹਿਮ ਕਿਰਦਾਰ 'ਚ ਹਨ।

Sapna Choudhary Sapna Choudhary

ਫ਼ਿਲਮ ਦੇ ਟ੍ਰੇਲਰ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੀ ਕਹਾਣੀ ਚਾਰ ਦੋਸਤਾਂ ਦੀ ਹੈ ਜਿਨ੍ਹਾਂ ਵਿੱਚੋਂ ਸਪਨਾ ਆਈਪੀਐੱਸ ਬਣ ਜਾਂਦੀ ਹੈ। ਇੱਕ ਰਾਜਨੀਤੀ 'ਚ ਤੇ ਇੱਕ ਬਿਜਨੈੱਸਮੈਨ ਬਣ ਜਾਂਦਾ ਹੈ । ਪਰ ਇਸ ਸਭ ਦੇ ਚਲਦੇ ਜਿੰਦਗੀ ਦੇ ਇੱਕ ਮੋੜ ਤੇ ਇਹ ਦੋਸਤ ਇੱਕ ਵਾਰ ਫੇਰ ਇਕੱਠੇ ਹੋ ਜਾਂਦੇ ਹਨ । ਪਰ ਕਹਾਣੀ ਵਿੱਚ ਉਦੋਂ ਟਵਿਸਟ ਆਉਂਦਾ ਹੈ ਜਦੋਂ ਸਪਨਾ ਚੌਧਰੀ ਦੇ ਸਾਰੇ ਦੋਸਤ ਇੱਕ ਕਾਨੂੰਨੀ ਮਾਮਲੇ ਵਿੱਚ ਉਲਝ ਜਾਂਦੇ ਹਨ ।

https://www.youtube.com/watch?v=pIiL1i5gEXE

ਇਸ ਮਾਮਲੇ ਨੂੰ ਸਪਨਾ ਚੌਧਰੀ ਹੈਂਡਲ ਕਰਦੀ ਹੈ।ਸਪਨਾ ਇਸ ਰੋਲ 'ਚ ਕਾਫੀ ਜੱਚ ਰਹੀ ਹੈ। ਟ੍ਰੇਲਰ ਨੂੰ ਦੇਖ ਕੇ ਸਪਨਾ ਦੇ ਕੰਮ ਦੀ ਕਾਫੀ ਸ਼ਲਾਘਾ ਹੋ ਰਹੀ ਹੈ । 'ਦਿਲ ਦੋਸਤੀ ਕੇ ਸਾਇਡ ਇਫੈਕਟਸ' ਦਾ ਡਾਇਰੈਕਸ਼ਨ ਹੈਦੀ ਅਲੀ ਅਬਰਾਰ ਨੇ ਕੀਤਾ ਹੈ। ਟ੍ਰੇਲਰ ਰਿਲੀਜ਼ ਤੋਂ ਕੁਝ ਘੰਟੇ ਬਾਅਦ ਹੀ ਫ਼ਿਲਮ ਨੂੰ ਲੱਖਾਂ ਲਾਈਕਸ ਮਿਲ ਗਏ ਹਨ।

You may also like