‘Litt Lyf’ ਤੋਂ ਬਾਅਦ ਬੱਬਲ ਰਾਏ ਲੈ ਕੇ ਆ ਰਹੇ ਹਨ ਇੱਕ ਹਿੱਟ ਗਾਣਾ

Written by  Rupinder Kaler   |  November 28th 2019 04:00 PM  |  Updated: November 28th 2019 04:00 PM

‘Litt Lyf’ ਤੋਂ ਬਾਅਦ ਬੱਬਲ ਰਾਏ ਲੈ ਕੇ ਆ ਰਹੇ ਹਨ ਇੱਕ ਹਿੱਟ ਗਾਣਾ

‘Litt Lyf’ ਵਰਗਾ ਹਿੱਟ ਗਾਣਾ ਦੇਣ ਤੋਂ ਬਾਅਦ ਗਾਇਕ ਬੱਬਲ ਰਾਏ ਇੱਕ ਹੋਰ ਹਿੱਟ ਗਾਣਾ ‘Drink n Dance’ ਲੈ ਕੇ ਆ ਰਹੇ ਹਨ । ਬੱਬਲ ਰਾਏ ਨੇ ਆਪਣੇ ਇਸ ਗਾਣੇ ਦਾ ਪਹਿਲਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ । ਬੱਬਲ ਰਾਏ ਵੱਲੋਂ ਸ਼ੇਅਰ ਕੀਤੇ ਇਸ ਪੋਸਟਰ ਤੇ ਗਾਣੇ ਦੇ ਟਾਈਟਲ ਦੇ ਨਾਲ ਨਾਲ ਇੱਕ ਹੋਰ ਸਬ ਹੈਡਰ ‘ਭੰਗੜਾ ਠੋਕ ਕੇ’ ਵੀ ਦਿੱਤਾ ਹੈ ।

https://www.instagram.com/p/B5ZPGlihQRd/?utm_source=ig_embed

ਇਸ ਤੋਂ ਸਾਫ ਹੋ ਜਾਂਦਾ ਹੈ ਕਿ ਬੱਬਲ ਰਾਏ ਦਾ ਇਹ ਗਾਣਾ ਭੰਗੜਾ ਟਰੈਕ ਹੋਵੇਗਾ । ਬੱਬਲ ਰਾਏ ਦੇ ਇਸ ਗਾਣੇ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ । ਮਿਊਜ਼ਿਕ ਦੇਸ਼ੀ ਰੂਟਸ ਨੇ ਤਿਆਰ ਕੀਤਾ ਹੈ ਤੇ ਵੀਡੀਓ ਸੁਖ ਸੰਘੇੜਾ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ ।

https://www.instagram.com/p/B4uYmlCBUtl/

ਬੱਬਲ ਰਾਏ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਅਰਦਾਸ ਕਰਾਂ ਫ਼ਿਲਮ ਵਿੱਚ ਦੇਖਿਆ ਗਿਆ ਸੀ । ਇਸ ਫ਼ਿਲਮ ਵਿੱਚ ਉਹਨਾਂ ਦਾ ਰੋਲ ਭਾਵੇਂ ਛੋਟਾ ਸੀ ਪਰ ਪ੍ਰਭਾਵਸ਼ਾਲੀ ਸੀ । ਬੱਬਲ ਰਾਏ ਛੇਤੀ ਹੀ ਗਿੱਪੀ ਗਰੇਵਾਲ ਦੀ ਇੱਕ ਹੋਰ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਵਿੱਚ ਨਜ਼ਰ ਆਉਣਗੇ ।

https://www.instagram.com/p/B4ZyaI5BIjK/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network