ਦ੍ਰਿਸ਼ਟੀ ਗਰੇਵਾਲ ਨੇ ਪਤੀ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ਥੋੜਾ ਬਹੁਤਾ ਗੁੱਸਾ ਤਾਂ ਚੱਲ ਜੂ, ਨਿੱਤ ਦਾ ਕਲੇਸ਼ ਨਹੀਂ ਚਾਹੀਦਾ

written by Shaminder | July 17, 2021

ਦ੍ਰਿਸ਼ਟੀ ਗਰੇਵਾਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਕੁਝ ਸਮਾਂ ਪਹਿਲਾਂ ਹੀ ਉਸ ਦਾ ਵਿਆਹ ਅਭੈ ਅਤਰੀ ਦੇ ਨਾਲ ਹੋਇਆ ਹੈ । ਉਹ ਆਪਣੇ ਪਤੀ ਦੇ ਨਾਲ ਵੀ ਮਸਤੀ ਭਰੇ ਅੰਦਾਜ਼ ‘ਚ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਅਦਾਕਾਰਾ ਨੇ ਇੱਕ ਹੋਰ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ । Drishtii ਹੋਰ ਪੜ੍ਹੋ : ਪਿਆਰ ਵਿੱਚ ਧੋਖਾ ਖਾਣ ਵਾਲੀ ਮਹਿਮਾ ਚੌਧਰੀ ਨੇ ਕਿਹਾ ‘ਉਹ ਚੰਗਾ ਖਿਡਾਰੀ ਤਾਂ ਹੋ ਸਕਦਾ ਹੈ ਪਰ ਚੰਗਾ ਇਨਸਾਨ ਨਹੀਂ’ 
ਇਸ ਵੀਡੀਓ ‘ਚ ਉਹ ਕਹਿੰਦੀ ਹੈ ਕਿ ਚੱਲ ਥੋੜਾ ਬਹੁਤਾ ਗੁੱਸਾ ਚੰਨਾ ਚੱਲ ਜੂ, ਪਰ ਮੈਨੂੰ ਨਿੱਤ ਨੀ ਕਲੇਸ਼ ਚਾਹੀਦਾ’ । ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । Newly Weds Drishtii Garewal & Abheyy Attri ਦ੍ਰਿਸ਼ਟੀ ਗਰੇਵਾਲ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕ ਲਗਾਤਾਰ ਕਮੈਂਟਸ ਕਰ ਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

ਇਸ ਦੇ ਨਾਲ ਹੀ ਕਈ ਸੀਰੀਅਲਸ ਦੇ ਵਿੱਚ ਵੀ ਦਿਖਾਈ ਦੇ ਚੁੱਕੇ ਹਨ । ਕੁਝ ਮਹੀਨੇ ਪਹਿਲਾਂ ਅਦਾਕਾਰਾ ਨੇ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।  

0 Comments
0

You may also like