ਸਿਧਾਰਥ ਦੇ ਗਮ ਵਿੱਚ ਡੁੱਬੀ ਸ਼ਹਿਨਾਜ਼ ਗਿੱਲ ਹਮੇਸ਼ਾ ਲਈ ਛੱਡ ਰਹੀ ਹੈ ਮੁੰਬਈ ….!

written by Rupinder Kaler | October 12, 2021

2 ਸਤੰਬਰ ਨੂੰ ਸਿਧਾਰਥ ਸ਼ੁਕਲਾ (sidharth-shukla) ਦਾ ਦਿਹਾਂਤ ਹੋਇਆ ਸੀ । ਉਹਨਾਂ ਦੀ ਮੌਤ ਨਾਲ ਉਹਨਾਂ ਦੇ ਪਰਿਵਾਰ ਵਾਲਿਆਂ ਤੇ ਸ਼ਹਿਨਾਜ਼ ਨੂੰ ਬਹੁਤ ਧੱਕਾ ਲੱਗਿਆ ਸੀ । ਸ਼ਹਿਨਾਜ਼ (shehnaaz-gill) ਹਾਲੇ ਵੀ ਸਿਧਾਰਥ ਨੂੰ ਗਵਾਉਣ ਦੇ ਗਮ ਤੋਂ ਉਭਰ ਨਹੀਂ ਪਾ ਰਹੀ । ਹੌਲੀ ਹੌਲੀ ਸ਼ਹਿਨਾਜ਼ ਨਾਰਮਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ । ਸ਼ਹਿਨਾਜ਼ ਕੰਮ ਤੇ ਵਾਪਿਸ ਪਰਤ ਆਈ ਹੈ ।

shehnaaz gill viral old video Pic Courtesy: Instagram

ਹੋਰ ਪੜ੍ਹੋ :

ਜੰਮੂ ਕਸ਼ਮੀਰ ‘ਚ ਅੱਤਵਾਦੀਆਂ ਨਾਲ ਹੋਈ ਮੁਠਭੇੜ ‘ਚ ਪੰਜਾਬ ਦੇ 4 ਜਵਾਨ ਸ਼ਹੀਦ, ਸ਼ਹੀਦ ਗੱਜਣ ਸਿੰਘ ਦਾ ਚਾਰ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

Pic Courtesy: Instagram

ਉਹ ਆਪਣੀ ਆਉਣ ਵਾਲੀ ਫ਼ਿਲਮ ਹੌਂਸਲਾ ਰੱਖ ਦੀ ਪ੍ਰਮੋਸ਼ਨ ਵਿੱਚ ਜੁਟੀ ਹੈ । ਇਸ ਸਭ ਦੇ ਚਲਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਸ਼ਹਿਨਾਜ਼ (shehnaaz-gill) ਸਿਧਾਰਥ ਦੇ ਦਿਹਾਂਤ ਤੋਂ ਬਾਅਦ ਹੁਣ ਹਮੇਸ਼ਾ ਲਈ ਮੁਬੰਈ ਛੱਡ ਰਹੀ ਹੈ ।

shehnaaz gill sidharth shukla Pic Courtesy: Instagram

ਇਸ ਖ਼ਬਰ ਨੇ ਸ਼ਹਿਨਾਜ਼ (shehnaaz-gill) ਦੇ ਪ੍ਰਸ਼ੰਸਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਹੈ । ਪਰ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਇਹ ਖ਼ਬਰ ਝੂਠੀ ਹੈ । ਸ਼ਹਿਨਾਜ਼ ਮੁੰਬਈ ਨਹੀਂ ਛੱਡ ਰਹੀ । ਸਪਾਟਬੁਆਏ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਇਸ ਖਬਰ ਵਿੱਚ ਕੋਈ ਸਚਾਈ ਨਹੀਂ ਹੈ । ਲੋਕ ਵੀਵਰਜ਼ ਵਧਾਉਣ ਦੇ ਚੱਕਰ ਵਿੱਚ ਕਿਸੇ ਤਰ੍ਹਾਂ ਦੀ ਝੂਠੀ ਖਬਰ ਬਣਾ ਦਿੰਦੇ ਹਨ ।

0 Comments
0

You may also like