ਐਕਸ਼ਨ, ਥ੍ਰਿਲਰ, ਤੇ ਰੋਮਾਂਸ ਦਾ ਪੂਰਾ ਪੈਕੇਜ ਲੈ ਕੇ ਆ ਰਿਹਾ ਹੈ ਡੀ.ਐੱਸ.ਪੀ.ਦੇਵ, ਟਰੇਲਰ ਹੋਇਆ ਰਿਲੀਜ਼

Written by  Aaseen Khan   |  June 10th 2019 12:39 PM  |  Updated: June 10th 2019 12:39 PM

ਐਕਸ਼ਨ, ਥ੍ਰਿਲਰ, ਤੇ ਰੋਮਾਂਸ ਦਾ ਪੂਰਾ ਪੈਕੇਜ ਲੈ ਕੇ ਆ ਰਿਹਾ ਹੈ ਡੀ.ਐੱਸ.ਪੀ.ਦੇਵ, ਟਰੇਲਰ ਹੋਇਆ ਰਿਲੀਜ਼

ਐਕਸ਼ਨ, ਥ੍ਰਿਲਰ, ਤੇ ਰੋਮਾਂਸ ਦਾ ਪੂਰਾ ਪੈਕੇਜ ਲੈ ਕੇ ਆ ਰਿਹਾ ਹੈ ਡੀ.ਐੱਸ.ਪੀ.ਦੇਵ, ਟਰੇਲਰ ਹੋਇਆ ਰਿਲੀਜ਼ : ਦੇਵ ਖਰੌੜ ਜਿੰਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਹਮੇਸ਼ਾ ਵੱਖਰੇ ਢੰਗ ਦੀਆਂ ਫ਼ਿਲਮਾਂ ਦਿੱਤੀਆਂ ਹਨ। ਆਪਣੀ ਸ਼ਾਨਦਾਰ ਪਰਫਾਰਮੈਂਸ ਨਾਲ ਦੇਵ ਖਰੌੜ ਨੇ ਹਰ ਵਾਰ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਇੱਕ ਵਾਰ ਫਿਰ ਤੋਂ ਦੇਵ ਖਰੌੜ ਜ਼ਬਰਦਸਤ ਅੰਦਾਜ਼ 'ਚ ਨਜ਼ਰ ਆ ਰਹੇ ਹਨ ਜੀ ਹਾਂ ਉਹਨਾਂ ਦੀ 5 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਡੀ.ਐੱਸ.ਪੀ.ਦੇਵ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਜਿਸ 'ਚ ਦੇਵ ਖਰੌੜ ਹਮੇਸ਼ਾ ਦੀ ਤਰ੍ਹਾਂ ਇੱਕ ਅਲੱਗ ਜਿਹੇ ਕਿਰਦਾਰ 'ਚ ਨਜ਼ਰ ਆ ਰਹੇ ਹਨ।

ਉੱਥੇ ਹੀ ਨੈਗੇਟਿਵ ਰੋਲ 'ਚ ਨਜ਼ਰ ਆ ਰਹੇ ਮਾਨਵ ਵਿਜ ਦੀ ਅਦਾਕਾਰੀ ਬੜੀ ਹੀ ਸ਼ਾਨਦਾਰ ਹੈ। ਫੀਮੇਲ ਲੀਡ 'ਚ ਮਹਿਰੀਨ ਪੀਰਜ਼ਾਦਾ ਵੀ ਫ਼ਿਲਮ 'ਚ ਆਪਣੀ ਛਾਪ ਛੱਡਦੀ ਨਜ਼ਰ ਆ ਰਹੇ ਹਨ। ਟਰੇਲਰ 'ਚ ਐਕਸ਼ਨ ਭਰਪੂਰ ਦੇਖਣ ਨੂੰ ਮਿਲ ਰਿਹਾ ਹੈ। ਦੇਵ ਖਰੌੜ ਇਸ ਫ਼ਿਲਮ ‘ਚ ਡੀ.ਐੱਸ.ਪੀ.ਦੇਵ ਸ਼ੇਰ ਗਿੱਲ ਦਾ ਕਿਰਦਾਰ ਨਿਭਾ ਰਹੇ ਹਨ ਜਿਹੜੇ ਥੋੜੇ ਚੁਲਬੁਲੇ ਸੁਭਾਅ ਦੇ ਵੀ ਨਜ਼ਰ ਆ ਰਹੇ ਹਨ।

ਹੋਰ ਵੇਖੋ : ਕਰਣ ਜੌਹਰ ਦੀ ਫ਼ਿਲਮ 'ਚ ਸੁਣਨ ਨੂੰ ਮਿਲੇਗਾ ਐਮੀ ਵਿਰਕ ਦਾ ਗੀਤ 'ਕਿਸਮਤ

 

View this post on Instagram

 

#DSPDEV Trailer Releasing Tomorrow #DreamRealityFilms #whitehillstudios

A post shared by Dev Kharoud (@dev_kharoud) on

ਫ਼ਿਲਮ 'ਚ ਅਮਨ ਧਾਲੀਵਾਲ, ਗਿਰਿਜਾ ਸ਼ੰਕਰ, ਨੀਤਾ ਮਹਿੰਦਰਾ, ਅਤੇ ਤਰਸੇਮ ਪੌਲ ਵੀ ਅਹਿਮ ਰੋਲ ਨਿਭਾ ਰਹੇ ਹਨ। ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਨਾਮਵਰ ਕਹਾਣੀਕਾਰ ਇੰਦਰਪਾਲ ਸਿੰਘ ਹੋਰਾਂ ਦਾ ਹੈ, ਅਤੇ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਮਨਦੀਪ ਬੈਨੀਪਾਲ ਨੇ। ਮਨਦੀਪ ਬੈਨੀਪਾਲ ਇਸ ਤੋਂ ਪਹਿਲਾਂ ਦੇਵ ਖਰੌੜ ਨਾਲ ਡਾਕੂਆਂ ਦਾ ਮੁੰਡਾ ਅਤੇ ਕਾਕਾ ਜੀ ਵਰਗੀਆਂ ਹਿੱਟ ਫ਼ਿਲਮਾਂ ਦੇ ਚੁੱਕੇ ਹਨ। 5 ਜੁਲਾਈ ਨੂੰ ਇਹ ਫ਼ਿਲਮ ਰਿਲੀਜ਼ ਹੋਣ ਵਾਲੀ ਹੈ। ਦੇਖਣਾ ਹੋਵੇਗਾ ਐਕਸ਼ਨ ਨਾਲ ਭਰੀ ਇਸ ਫ਼ਿਲਮ ਨੂੰ ਪੰਜਾਬੀ ਕਿੰਨਾਂ ਕੁ ਪਸੰਦ ਕਰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network