ਇਸ ਵਜ੍ਹਾ ਕਰਕੇ ਬਾਲੀਵੁੱਡ ਤੋਂ ਦੂਰ ਹੋ ਗਈ ਅਦਾਕਾਰਾ ਅਰਚਨਾ ਜੋਗਲੇਕਰ

written by Rupinder Kaler | March 01, 2021

90 ਦੇ ਦਹਾਕੇ ਵਿੱਚ ਕਈ ਹੀਰੋਇਨਾਂ ਦੀ ਵੱਡੇ ਪਰਦੇ ਤੇ ਐਂਟਰੀ ਹੋਈ ਸੀ, ਜਿਨ੍ਹਾਂ ਵਿੱਚੋਂ ਕੁਝ ਨੇ ਫ਼ਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਹੈ । ਇਹਨਾਂ ਅਦਾਕਾਰਾਂ ਵਿੱਚੋਂ ਇੱਕ ਹੈ ਅਰਚਨਾ ਜੋਗਲੇਕਰ । ਲੰਮੇ ਸਮੇਂ ਤੋਂ ਅਰਚਨਾ ਫ਼ਿਲਮਾਂ ਤੋਂ ਦੂਰ ਹੈ । ਉਹਨਾਂ ਨੂੰ ਬਾਲੀਵੁੱਡ ਵਿੱਚ ਗਾਇਬ ਹੋਈਆਂ ਹੀਰੋਇਨਾਂ ਦੀ ਲਿਸਟ ਵਿੱਚ ਰੱਖਿਆ ਜਾਂਦਾ ਹੈ । ਅੱਜ ਅਰਚਨਾ ਆਪਣਾ ਜਨਮ ਦਿਨ ਮਨਾ ਰਹੀ ਹੈ, ਅਰਚਨਾ 56 ਸਾਲ ਦੀ ਹੋ ਗਈ ਹੈ ।

archan-joglekar Image from #archanajoglekar's instagram

ਹੋਰ ਪੜ੍ਹੋ :

 

Image from #archanajoglekar's instagram

ਅਰਚਨਾ ਨੇ 90 ਦੇ ਦਹਾਕੇ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਵੱਖਰੀ ਪਹਿਚਾਣ ਬਣਾਈ ਸੀ । ਉਹ ਹਿੰਦੀ, ਉੜੀਆ ਤੇ ਮਰਾਠੀ ਫ਼ਿਲਮਾਂ ਦਾ ਚਰਚਿਤ ਨਾਂਅ ਸੀ । ਸਾਲ 1987 ਵਿੱਚ ਉਹਨਾ ਨੇ ਉੜੀਆ ਫ਼ਿਲਮ ਦੇ ਜਰੀਏ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ । ਹਿੰਦੀ ਫ਼ਿਲਮਾਂ ਵਿੱਚ ਉਹਨਾਂ ਨੇ ਸੰਸਾਰ ਫ਼ਿਲਮ ਰਾਹੀਂ ਕਦਮ ਰੱਖਿਆ ਸੀ ।

Image from #archanajoglekar's instagram

ਇਸ ਤੋਂ ਇਲਾਵਾ ਉਹਨਾਂ ਨੇ ਕਈ ਟੀਵੀ ਲੜੀਵਾਰ ਨਾਟਕ ਵੀ ਕੀਤੇ । ਪਰ ਹੁਣ ਅਰਚਨਾ ਗੁੰਮਨਾਮੀ ਦਾ ਹਨੇਰਾ ਢੋਅ ਰਹੀ ਹੈ । ਅਰਚਨਾ ਵਿਆਹ ਤੋਂ ਬਾਅਦ ਅਮਰੀਕਾ ਦੇ ਨਿਊ ਜਰਸੀ ਵਿੱਚ ਸੈੱਟ ਹੋ ਗਈ ਹੈ । ਇੱਥੇ ਅਰਚਨਾ ਕਲਾਸੀਕਲ ਡਾਂਸ ਦੀ ਅਕੈਡਮੀ ਚਲਾਉਂਦੀ ਹੈ ਤੇ ਲੋਕਾਂ ਨੂੰ ਡਾਂਸ ਸਿਖਾਉਂਦੀ ਹੈ ।

ਅਰਚਨਾ ਭਾਵੇਂ ਫ਼ਿਲਮਾਂ ਦਾ ਨਾਮਚੀਨ ਚਿਹਰਾ ਸੀ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਭਿਆਨਕ ਹਾਦਸਾ ਵਾਪਰਿਆ ਸੀ । ਖ਼ਬਰਾਂ ਮੁਤਾਬਿਕ 30 ਨਵੰਬਰ 1997 ਨੂੰ ਅਰਚਨਾ ਓਡੀਸਾ ਵਿੱਚ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤੇ ਇਸੇ ਦੌਰਾਨ ਉਹਨਾਂ ਦੇ ਨਾਲ ਕਿਸੇ ਵਿਅਕਤੀ ਨੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ । ਬਾਅਦ ਵਿੱਚ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਸਜ਼ਾ ਵੀ ਹੋਈ ਸੀ ।

0 Comments
0

You may also like