Trending:
ਅਰਬਾਜ਼ ਖ਼ਾਨ ਦੀ ਇਸ ਗੰਦੀ ਆਦਤ ਕਰਕੇ ਮਲਾਇਕਾ ਅਰੋੜਾ ਨੇ ਲਈ ਸੀ ਤਲਾਕ
ਅਰਬਾਜ਼ ਖ਼ਾਨ ਦਾ ਨਾਂਅ ਸਫ਼ਲ ਅਦਾਕਾਰ ਦੇ ਰੂਪ ਵਿੱਚ ਲਿਆ ਜਾਂਦਾ ਹੈ, ਭਾਵੇਂ ਉਹਨਾਂ ਨੇ ਜ਼ਿਆਦਾ ਫ਼ਿਲਮਾਂ ਨਹੀਂ ਕੀਤੀਆਂ । ਅਰਬਾਜ਼ ਅੱਜ ਸਫ਼ਲ ਅਦਾਕਾਰ ਹੋਣ ਦੇ ਨਾਲ ਨਾਲ ਸਫ਼ਲ ਨਿਰਮਾਤਾ ਨਿਰਦੇਸ਼ਕ ਵੀ ਹਨ । ਅਰਬਾਜ਼ ਨੇ ਦਰਾਰ ਫ਼ਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਅਰਬਾਜ਼ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ ਨਾਲ ਨਿੱਜੀ ਜ਼ਿੰਦਗੀ ਕਰਕੇ ਵੀ ਕਾਫੀ ਚਰਚਾ ਵਿੱਚ ਹਨ ਕਿਉਂਕਿ ਹਾਲ ਹੀ ਵਿੱਚ ਉਹਨਾਂ ਨੇ ਆਪਣੀ ਪਤਨੀ ਮਲਾਇਕਾ ਅਰੋੜਾ ਤੋਂ ਤਲਾਕ ਲਈ ਹੈ ।
Pic Courtesy: Instagram
ਹੋਰ ਪੜ੍ਹੋ :
ਇਹ ਹੈ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਅੱਜ ਮਨਾ ਰਹੀ ਹੈ ਆਪਣਾ ਜਨਮ ਦਿਨ, ਕੀ ਤੁਸੀਂ ਪਛਾਣਿਆ ਕੌਣ ਹੈ ਇਹ !
Pic Courtesy: Instagram
ਅਰਬਾਜ਼ ਨੇ ਮਲਾਇਕਾ ਨਾਲੋਂ ਸਾਲ 2017 ਵਿੱਚ ਤਲਾਕ ਲਿਆ ਸੀ । ਅਰਬਾਜ਼ ਨੇ ਆਪਣੀ ਤਲਾਕ ਬਾਰੇ ਇੱਕ ਇੰਟਰਵਿਊ ਵਿੱਚ ਕਿਹਾ ਸੀ ‘ਉਸ ਨੂੰ ਜੂਏ ਤੇ ਸੱਟੇਬਾਜ਼ੀ ਦੀ ਲਤ ਲੱਗ ਗਈ ਸੀ ਜਿਸ ਕਰਕੇ ਉਸ ਦੇ ਵਿਆਹੁਤਾ ਜੀਵਨ ਵਿੱਚ ਝਗੜੇ ਵੱਧ ਗਏ ਸਨ । ਮਲਾਇਕਾ ਨੂੰ ਉਸ ਦਾ ਸੱਟਾ ਖੇਡਣਾ ਪਸੰਦ ਨਹੀਂ ਸੀ ।
Pic Courtesy: Instagram
ਇਸ ਵਜ੍ਹਾ ਕਰਕੇ ਦੋਹਾਂ ਦੇ ਰਿਸ਼ਤੇ ਵਿੱਚ ਕਾਫੀ ਖਟਾਸ ਆ ਗਈ ਸੀ….ਆਖਿਰ ਮਲਾਇਕਾ ਨੇ ਉਹਨਾਂ ਨੂੰ ਛੱਡ ਦੇਣਾ ਹੀ ਸਹੀ ਸਮਝਿਆ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਬਾਜ਼ ਨੇ ਸਾਲ 1998 ਵਿੱਚ ਮਲਾਇਕਾ ਨਾਲ ਵਿਆਹ ਕੀਤਾ ਸੀ ਤੇ ਲਗਭਗ 18 ਸਾਲ ਬਾਅਦ ਦੋਹਾਂ ਨੇ ਤਲਾਕ ਲੈ ਲਿਆ । ਹੁਣ ਦੋਹਾਂ ਦੇ ਰਸਤੇ ਵੱਖ ਵੱਖ ਹੋ ਗਏ ਹਨ ।