ਬਿੱਗ ਬੌਸ ਦੇ ਟਾਸਕ ਦੌਰਾਨ ਦੇਵੋਲੀਨਾ ਨੇ ਪੈਂਟ ‘ਚ ਕੀਤਾ ਟਾਇਲਟ, 15 ਘੰਟੇ ਤੱਕ ਖੜੀ ਰਹੀ ਪੋਲ ‘ਤੇ

written by Shaminder | January 05, 2022

ਟੀਵੀ ਦਾ ਮਸ਼ਹੂਰ ਸ਼ੋਅ ਬਿੱਗ ਬੌਸ (Bigg Boss) ਦਾ ਟਾਈਟਲ ਜਿੱਤਣ ਦੇ ਲਈ ਹਰ ਕੋਈ ਸਖਤ ਮਿਹਨਤ ਕਰ ਰਿਹਾ ਹੈ । ਇਸ ਸ਼ੋਅ ‘ਚ ਹਰ ਕੋਈ ਇੱਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸ਼ੋਅ ਨੂੰ ਜਿੱਤਣ ਦੇ ਲਈ ਪ੍ਰਤੀਭਾਗੀ ਕਿਸੇ ਵੀ ਹੱਦ ਤੱਕ ਗੁਜ਼ਰਨ ਦੇ ਲਈ ਤਿਆਰ ਹਨ । ਬਿੱਗ ਬੌਸ -15  ਦੇ ਦੌਰਾਨ ਦਿੱਤੇ ਟਾਸਕ ਨੂੰ ਪੂਰਾ ਕਰਨ ਦੇ ਲਈ ਦੇਵੋਲੀਨਾ (devoleena bhattacharjee )ਨੇ ਕੁਝ ਅਜਿਹਾ ਕਰ ਦਿੱਤਾ ਜਿਸ ਨਾਲ ਹਰ ਕਿਸੇ ਨੂੰ ਸ਼ਰਮਿੰਦਗੀ ਮਹਿਸੂਸ ਹੋ ਸਕਦੀ ਹੈ । ਪਰ ਦੇਵੋਲੀਨਾ ਨੂੰ ਇਸ ‘ਚ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਹੋਈ । ਦਰਅਸਲ ਦੇਵੋਲੀਨਾ ਤੇ ਰਸ਼ਮੀ ਦਰਮਿਆਨ ਟਿਕਟ ਨੂੰ ਫਿਨਾਲੇ ਦੇ ਲਈ ਟਾਸਕ ਹੋਇਆ ਸੀ ।

Devoleena Bhattacharjee image From instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਦੇ ਵਿਆਹ ਦਾ ਸੰਗੀਤ ਸ਼ੁਰੂ, ਜਸਬੀਰ ਜੱਸੀ ਨੇ ਗਾਏ ਸੁਹਾਗ, ਵੀਡੀਓ ਵਾਇਰਲ

ਇਸ ਟਾਸਕ ਦੇ ਦੌਰਾਨ ਦੋਵਾਂ ਨੇ ਇੱਕ ਦੂਜੇ ਨੂੰ ਕਰੜੀ ਟੱਕਰ ਦਿੱਤੀ ਸੀ । ਇਸ ਟਾਸਕ ਦੇ ਦੌਰਾਨ ਦੋਵੇਂ ਇਕ ਪੂਲ ’ਤੇ ਖੜ੍ਹੀਆਂ ਹੁੰਦੀਆਂ ਹਨ। ਇਨ੍ਹਾਂ ਦੋਨਾਂ ’ਚੋਂ ਜੋ ਵੀ ਸਭ ਤੋਂ ਪਹਿਲਾਂ ਹੇਠਾਂ ਉੱਤਰੇਗਾ ਉਹ ਟਿਕਟ ਟੂ ਫਿਨਾਲੇ ਟਾਸਕ ਜਿੱਤ ਜਾਵੇਗਾ। ਬਿੱਗ ਬੌਗ 15 ਦੇ ਘਰ ’ਚ ਮੌਜੂਦ ਬਾਕੀ ਦੇ ਮੈਂਬਰ ਦੋਵਾਂ ਨੂੰ ਪੋਲ ਤੋਂ ਹੇਠਾਂ ਉਤਾਰਨ ਲਈ ਪਾਊਡਰ, ਤੇਲ,ਪਾਣੀ,ਮਸਾਲੇ ਆਦਿ ਦੀ ਵਰਤੋਂ ਕਰਦੇ ਹਨ। ਉਮਰ ਰਿਆਜ਼ ਜਿੱਥੇ ਰਸ਼ਮੀ ਦੇਸਾਈ ਦਾ ਪੱਖ ਲੈਂਦਾ ਹੈ ਉੱਥੇ ਹੀ ਪ੍ਰਤੀਕ ਸਹਿਜਪਾਲ ਦੇਵੋਲੀਨਾ ਦਾ ਸਾਥ ਦਿੰਦਾ ਹੈ।

image From instagram

ਉਮਰ ਰਿਆਜ਼ ਤੇ ਪ੍ਰਤੀਕ ਸਹਿਜਪਾਲ ਦੋਵਾਂ ’ਤੇ ਪਾਣੀ ਵੀ ਸੁੱਟਦੇ ਰਹਿੰਦੇ ਹਨ ਪਰ ਦੇਵੋਲੀਨਾ ਤੇ ਰਸ਼ਮੀ ਹਿੰਮਤ ਨਹੀਂ ਹਾਰਦੀਆਂ। ਉਹ ਦੋਵੇਂ ੧੫ ਘੰਟੇ ਪੋਲ ’ਤੇ ਖੜ੍ਹੀਆਂ ਰਹਿੰਦੀਆਂ ਹਨ। ਇਸ ਟਾਸਕ ਦੌਰਾਨ ਦੇਨੋਲੀਨਾ ਰਾਤ ਭਰ ਆਪਣੇ ਟਾਇਲਟ ਨੂੰ ਰੋਕ ਕੇ ਰੱਖਦੀ ਹੈ ਪਰ ਸਵੇਰ ਹੁੰਦੇ-ਹੁੰਦੇ ਉਹ ਆਪਣੇ-ਆਪ ’ਤੇ ਕੰਟਰੋਲ ਨਹੀਂ ਕਰ ਪਾਉਂਦੀ। ਜਿਸ ਤੋਂ ਬਾਅਦ ਉਹ ਸਭ ਦੇ ਸਾਹਮਣੇ ਹੀ ਟਾਇਲਟ ਕਰ ਦਿੰਦੀ ਹੈ । ਦੇਵੋਲੀਨਾ ਦੀ ਇਸ ਸ਼ੋਅ ਨੂੰ ਜਿੱਤਣ ਪ੍ਰਤੀ ਉਸ ਦੀ ਲਗਨ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ । ਇਸ ਦੇ ਨਾਲ ਹੀ 15  ਘੰਟੇ ਤੱਕ ਲਗਾਤਾਰ ਦੇਵੋਲੀਨਾ ਵੱਲੋਂ ਪੋਲ ‘ਤੇ ਖੜੇ ਰਹਿਣ ਦੇ ਜਜ਼ਬੇ ਦੀ ਵੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ ।

 

View this post on Instagram

 

A post shared by Devoleena Bhattacharjee (@devoleena)

You may also like