ਪਹਿਲੀ ਮੁਲਾਕਾਤ ਦੌਰਾਨ ਵਿਰਾਟ ਕੋਹਲੀ ਅਨੁਸ਼ਕਾ ਨਾਲ ਕਰ ਬੈਠੇ ਸਨ ਇਹ ਮਜ਼ਾਕ

written by Rupinder Kaler | August 05, 2021

ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ । ਹਾਲ ਹੀ ਵਿੱਚ ਵਿਰਾਟ ਕੋਹਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਵਿਰਾਟ ਅਨੁਸ਼ਕਾ ਦੱਸਦੇ ਹਨ ਕਿ ਉਹਨਾਂ ਦੋਹਾਂ ਦੀ ਪ੍ਰੇਮ ਕਹਾਣੀ ਕਿਸ ਤਰ੍ਹਾਂ ਸ਼ੁਰੂ ਹੋਈ ਸੀ ।ਵਿਰਾਟ ਨੇ ਦੱਸਿਆ ਹੈ ਕਿ ਕਿਵੇਂ ਉਨ੍ਹਾਂ ਨੇ ਪਹਿਲੀ ਹੀ ਮੁਲਾਕਾਤ ਵਿੱਚ ਅਨੁਸ਼ਕਾ ਦਾ ਦਿਲ ਜਿੱਤ ਲਿਆ ਸੀ ।

Pic Courtesy: Instagram

ਹੋਰ ਪੜ੍ਹੋ :

ਫ਼ਿਲਮ ‘ਅੜਬ ਮੁਟਿਆਰਾਂ’ ਤੋਂ ਬਾਅਦ ਸੋਨਮ ਬਾਜਵਾ ਅਤੇ ਅਜੈ ਸਰਕਾਰੀਆ ਫ਼ਿਲਮ ‘ਜਿੰਦ ਮਾਹੀ’ ‘ਚ ਆਉਣਗੇ ਨਜ਼ਰ

Pic Courtesy: Instagram

ਵਿਰਾਟ ਨੇ ਇਸ ਵੀਡੀਓ ‘ਚ ਖੁਲਾਸਾ ਕੀਤਾ ਹੈ ਕਿ ਅਨੁਸ਼ਕਾ ਨੂੰ ਮਿਲਣ ਤੋਂ ਪਹਿਲਾਂ ਉਹ ਬਹੁਤ ਘਬਰਾ ਗਏ ਸਨ। ਹਲਾਤਾਂ ਨੂੰ ਸਾਂਭਣ ਲਈ ਵਿਰਾਟ ਨੇ ਅਨੁਸ਼ਕਾ ਨਾਲ ਮਜ਼ਾਕ ਕੀਤਾ ਸੀ । ਵਿਰਾਟ ਦੇ ਇਸ ਮਜ਼ਾਕ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਨੁਸ਼ਕਾ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਉਸ ਨਾਲ ਅਜਿਹਾ ਮਜ਼ਾਕ ਕਰ ਰਿਹਾ ਹੈ, ਜਿਸ ਦਾ ਸਾਹਮਣਾ ਉਸ ਨੇ ਖੁਦ ਬਚਪਨ ਵਿੱਚ ਕੀਤਾ ਹੈ।

Pic Courtesy: Instagram

ਅਨੁਸ਼ਕਾ ਜਦੋਂ ਵਿਰਾਟ ਦੇ ਸਾਹਮਣੇ ਆਈ ਤਾਂ ਉਸ ਦਾ ਕੱਦ ਵਿਰਾਟ ਤੋਂ ਕਿਤੇ ਜ਼ਿਆਦਾ ਸੀ। ਜਿਸ ਤੋਂ ਬਾਅਦ ਘਬਰਾਏ ਹੋਏ ਵਿਰਾਟ ਨੇ ਮਜ਼ਾਕ ਵਿੱਚ ਅਨੁਸ਼ਕਾ ਨੂੰ ਕਿਹਾ ਕਿ ਤੁਹਾਨੂੰ ਇਸ ਤੋਂ ਹੋਰ ਵੱਧ ਉੱਚੀਆਂ ਹੀਲਜ਼ ਨਹੀਂ ਮਿਲੀਆਂ? ਕਿਹਾ ਜਾਂਦਾ ਹੈ ਕਿ ਇਹ ਸੁਣ ਕੇ ਅਨੁਸ਼ਕਾ ਨੇ ਕਿਹਾ 'ਐਕਸਕਿਊਜ਼ ਮੀ' ।

0 Comments
0

You may also like