
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਅਕਸਰ ਸੁਰਖੀਆਂ ‘ਚ ਰਹਿੰਦਾ ਹੈ । ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਇੱਕ ਸ਼ਖਸ ਕਾਰ ਦੀ ਛੱਤ ‘ਤੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ । ਇਹ ਵੀਡੀਓ ਗੁੜਗਾਂਵ (Gurgaon) ਦਾ ਦੱਸਿਆ ਜਾ ਰਿਹਾ ਹੈ ।

ਹੋਰ ਪੜ੍ਹੋ : ਜਦੋਂ ਇੱਕ ਕੁੜੀ ਨੇ ਗਾਇਕ ਕਰਣ ਔਜਲਾ ਨੂੰ ਪੁੱਛਿਆ ‘ਤੁਸੀਂ ਕੁੜੀਆਂ ਦੇ ਹੀ ਪਿੱਛੇ ਕਿਉਂ ਪਏ ਹੋ’
ਟ੍ਰੈਫਿਕ ਜਾਮ ਦੇ ਦੌਰਾਨ ਇਹ ਸ਼ਖਸ ਕਾਰ ਦੀ ਛੱਤ ‘ਤੇ ਬੈਠ ਕੇ ਬਹੁਤ ਹੀ ਮਜ਼ੇ ਦੇ ਨਾਲ ਕੁਝ ਪੀਂਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਲੇ ਦੁਆਲੇ ਖੜੇ ਲੋਕ ਇਸ ਦਾ ਵੀਡੀਓ ਬਣਾ ਰਹੇ ਹਨ ਅਤੇ ਕਾਰ ਦੇ ਅੰਦਰ ਬੈਠਿਆ ਇੱਕ ਵਿਅਕਤੀ ਉਸ ਨੂੰ ਡਿਸਪੋਜ਼ਲ ਗਲਾਸ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ।

ਹੋਰ ਪੜ੍ਹੋ : ਸੁੱਖ ਜੌਹਲ ਨੇ ਆਪਣੀ ਨਵ-ਵਿਆਹੁਤਾ ਪਤਨੀ ਦੇ ਨਾਲ ਸਾਂਝਾ ਕੀਤਾ ਵਰਕ ਆਊਟ ਵੀਡੀਓ
ਕੁਝ ਲੋਕ ਹੈਰਾਨੀ ਦੇ ਨਾਲ ਇਸ ਸ਼ਖਸ ਨੂੰ ਵੇਖ ਰਹੇ ਹਨ ਅਤੇ ਕੁਝ ਇਗਨੋਰ ਕਰਦੇ ਹੋਏ ਕੋਲੋਂ ਦੀ ਲੰਘ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ‘ਤੇ ਲੋਕਾਂ ਦੇ ਵੀ ਖੂਬ ਰਿਐਕਸ਼ਨ ਆ ਰਹੇ ਹਨ ।ਕੋਈ ਕਹਿ ਰਿਹਾ ਹੈ ਕਿ ਉਹ ਉਸਦੀ ਲਾਈਫ ਹੈ, ਜਿਸ ਤਰ੍ਹਾਂ ਉਹ ਮਰਜ਼ੀ ਜੀਵੇ’। ਇਸ ਤੋਂ ਇਲਾਵਾ ਹੋਰ ਵੀ ਕਈ ਯੂਜ਼ਰਸ ਨੇ ਇਸ ‘ਤੇ ਪ੍ਰਤੀਕਰਮ ਦਿੱਤਾ ਹੈ ।
View this post on Instagram