Advertisment

ਮਾਨਸੂਨ ਸੀਜ਼ਨ ਵਿੱਚ ਖੂਬ ਖਾਓ ਛੱਲੀਆਂ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

author-image
By Rupinder Kaler
New Update
ਮਾਨਸੂਨ ਸੀਜ਼ਨ ਵਿੱਚ ਖੂਬ ਖਾਓ ਛੱਲੀਆਂ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ
Advertisment
ਮਾਨਸੂਨ ਸੀਜ਼ਨ ਵਿੱਚ
Advertisment
ਛੱਲੀਆਂ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਕਿਉਂਕਿ ਛੱਲੀਆਂ ਵਿੱਚ ਬਹੁਤ ਸਾਰੇ ਮਹੱਤਵਪੂਰਨ ਪੌਸ਼ਟਿਕ ਤੱਤ ਅਤੇ ਫੈਟੀ ਐਸਿਡ ਪਾਏ ਜਾਂਦੇ ਹਨ, ਜੋ ਸਾਨੂੰ ਸਾਲ ਭਰ ਤੰਦਰੁਸਤ ਰੱਖਣ ਵਿਚ ਸਹਾਇਤਾ ਕਰਦੇ ਹਨ। ਮੱਕੀ ਨੂੰ ਕਈ ਤਰੀਕਿਆਂ ਨਾਲ ਆਪਣੀ ਖੁਰਾਕ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਫਾਈਬਰ ਨਾਲ ਭਰਪੂਰ ਮੱਕੀ ਦਿਲ ਤੋਂ ਲੈ ਕੇ ਸਾਡੀ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। publive-image ਹੋਰ ਪੜ੍ਹੋ :
Advertisment
ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ, ਵੀਡੀਓ ਨੂੰ ਦੇਖ ਕੇ ਕਹੋਗੇ ‘ਚੋਰਾਂ ਨੂੰ ਪੈ ਗਏ ਮੋਰ’ publive-image ਮੱਕੀ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਦੀ ਹੈ। ਇਸਦੇ ਸੇਵਨ ਨਾਲ ਕਬਜ਼ ਨਹੀਂ ਹੁੰਦੀ ਅਤੇ ਤੁਹਾਡਾ ਪੇਟ ਲੰਬੇ ਸਮੇਂ ਲਈ ਭਰਿਆ ਰਹਿੰਦਾ ਹੈ। ਇਸ ਵਿੱਚ ਮੌਜੂਦ ਘੁਲਣਸ਼ੀਲ ਫਾਈਬਰ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਰੱਖਦਾ ਹੈ। ਮੱਕੀ ਵਿਟਾਮਿਨ ਬੀ ਨਾਲ ਭਰਪੂਰ ਹੁੰਦੀ ਹੈ ਜੋ ਵਾਲਾਂ ਅਤੇ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। publive-image ਇਹ ਸਰੀਰ ਦੇ ਊਰਜਾ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਵੀ ਸਹਾਇਤਾ ਕਰਦੀ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨ ਏ ਨਾਲ ਭਰਪੂਰ ਵੀ ਹੁੰਦੀ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਦੀ ਹੈ। ਮੱਕੀ ਵਿੱਚ ਐਂਟੀਆਕਸੀਡੈਂਟ ਗੁਣ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜੋ ਕਿ ਤਣਾਅ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਕੈਰੋਟਿਨੋਇਡਜ਼, ਲਯੂਟਿਨ ਅਤੇ ਜ਼ੇਕਸੈਂਥਿਨ ਵਰਗੇ ਐਂਟੀਆਕਸੀਡੈਂਟ ਅੱਖਾਂ ਨੂੰ ਤੰਦਰੁਸਤ ਰੱਖਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment