ਜੇਲ੍ਹ ਚੋਂ ਬਾਹਰ ਆਏ 26 ਜਨਵਰੀ ਨੂੰ ਗ੍ਰਿਫਤਾਰ ਕੀਤੇ ਗਏ ਗੁਰਮੁਖ ਸਿੰਘ ਅਤੇ ਜੀਤ ਸਿੰਘ

written by Shaminder | February 15, 2021

ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ 80  ਸਾਲਾਂ ਗੁਰਮੁਖ ਸਿੰਘ ਅਤੇ 70 ਸਾਲ ਦੇ ਜੀਤ ਸਿੰਘ ਨੂੰ ਜੇਲ੍ਹ ਚੋਂ ਰਿਹਾ ਕਰ ਦਿੱਤਾ ਗਿਆ ਹੈ । ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਦੋਵਾਂ ਨੇ ਜੇਲ੍ਹ ‘ਚ ਉਨ੍ਹਾਂ ਦੇ ਨਾਲ ਕੀਤੀ ਬਦਸਲੂਕੀ ਅਤੇ ਮਾਰ ਕੁੱਟ ਬਾਰੇ ਦੱਸਿਆ ਹੈ । ਦੋਵੇਂ ਬਜ਼ੁਰਗ ਸੈਨਾ ‘ਚ ਸਾਬਕਾ ਫੌਜੀ ਰਹੇ ਹਨ ਅਤੇ ਦੋਵੇਂ ਸਿੱਖ ਰੈਜੀਮੈਂਟ ‘ਚ ਤਾਇਨਾਤ ਸਨ। ਦੋਵਾਂ ਕੋਲ ਕੁਝ ਕੁ ਜ਼ਮੀਨ ਹੈ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ ਦੋਵੇਂ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਨਾਲ ਧਰਨੇ ‘ਤੇ ਬੈਠੇ ਸਨ । delhi farmer protest ਪਰ 26 ਜਨਵਰੀ ਵਾਲੇ ਦਿਨ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ । ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬਜ਼ੁਰਗਾਂ ਨੇ ਦੱਸਿਆ ਕਿ 26 ਜਨਵਰੀ ਨੂੰ ਅਸੀਂ ਆਪਣੇ ਟੈਂਟ ‘ਚ ਖਾਣਾ ਖਾਣ ਲੱਗੇ ਸੀ, ਜਦੋਂ ਪੁਲਿਸ ਸਾਨੂੰ ਲੈ ਗਈ ਅਤੇ ਉਸ ਤੋਂ ਬਾਅਦ ਪੁਲਿਸ ਨੇ ਨਾਂ ਸਿਰਫ ਉਨ੍ਹਾਂ ਨਾਲ ਬਦਸਲੂਕੀ ਕੀਤੀ ਬਲਕਿ ਉਨ੍ਹਾਂ ਨਾਲ ਮਾਰਕੁੱਟ ਵੀ ਕੀਤੀ ਗਈ । ਹੋਰ ਪੜ੍ਹੋ : ਰਣਧੀਰ ਕਪੂਰ ਦਾ ਛਲਕਿਆ ਦਰਦ, ਦੋ ਸਾਲਾਂ ‘ਚ ਚਾਰ ਪਰਿਵਾਰਕ ਮੈਂਬਰਾਂ ਦੀ ਹੋਈ ਮੌਤ
Indiafarmersprotest ਬਜ਼ੁਰਗ ਸਾਬਕਾ ਸੈਨਿਕ ਆਪਣੇ ਨਾਲ ਹੋਈ ਇਸ ਜ਼ਿਆਦਤੀ ਨੂੰ ਦੱਸਦਾ- ਦੱਸਦਾ ਭਾਵੁਕ ਵੀ ਹੋ ਗਿਆ। farmerprotest ਦੱਸ ਦਈਏ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹਨ

0 Comments
0

You may also like