ਕੀ ਐਲੀ ਮਾਂਗਟ ਹੁਣ ਬੱਬੂ ਮਾਨ ਦਾ ਲਿਖਿਆ ਗੀਤ ਗਾਉਣਗੇ,ਵੀਡੀਓ ਵਾਇਰਲ !

Written by  Shaminder   |  September 26th 2019 04:26 PM  |  Updated: September 26th 2019 04:26 PM

ਕੀ ਐਲੀ ਮਾਂਗਟ ਹੁਣ ਬੱਬੂ ਮਾਨ ਦਾ ਲਿਖਿਆ ਗੀਤ ਗਾਉਣਗੇ,ਵੀਡੀਓ ਵਾਇਰਲ !

ਗਾਇਕ ਐਲੀ ਮਾਂਗਟ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਐਲੀ ਮਾਂਗਟ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਨੇ ਕਿ ਬੱਬੂ ਮਾਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਲਈ ਗਾਣਾ ਲਿਖਣਗੇ । ਐਲੀ ਮਾਂਗਟ ਨੇ ਕਿਹਾ ਕਿ ਜਦੋਂ ਵੀ ਉਹ ਗਾਣਾ ਦੇਣਗੇ ਭਾਵੇਂ ਉਹ ਅੱਜ ਦਿਨ,ਕੱਲ੍ਹ ਨੂੰ ਦੇਣ ਜਾਂ ਫਿਰ ਮਹੀਨੇ ਨੂੰ,ਉਹ ਗਾਣਾ ਮਾਨ ਸਾਹਿਬ ਵਾਲਾ ਕਰਨਗੇ ।

https://www.instagram.com/p/B21t-mpgpXW/

ਐਲੀ ਮਾਂਗਟ ਨੇ ਕਿਹਾ ਕਿ ਉਹ ਅਰਜ਼ ਕਰਨਗੇ ,ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਸ ਗਾਣੇ 'ਚ   ਮਾਨ ਸਾਹਿਬ ਖੁਦ ਵੀ ਉਨ੍ਹਾਂ ਨਾਲ ਨਜ਼ਰ ਆਉਣ  ।

https://www.instagram.com/p/B21s_gsFzz7/

ਦੱਸ ਦਈਏ ਕਿ ਐਲੀ ਮਾਂਗਟ ਰੰਧਾਵਾ ਭਰਾਵਾਂ ਨਾਲ ਗੀਤਾਂ 'ਚ ਲੱਚਰਤਾ ਦੇ ਮੁੱਦੇ ਨੂੰ ਲੈ ਕੇ ਵਿਵਾਦਾਂ 'ਚ ਰਹੇ ਹਨ ਅਤੇ ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ । ਐਲੀ ਮਾਂਗਟ 'ਤੇ ਰੰਧਾਵਾ ਭਰਾਵਾਂ ਨੇ ਲੱਚਰ ਗਾਇਕੀ ਨੂੰ ਤਰਜੀਹ ਦੇਣ ਦਾ ਇਲਜ਼ਾਮ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਇਸ ਮਾਮਲੇ ਨੇ ਤੂਲ ਫੜਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network