'ਸਾਹੋ' ਫ਼ਿਲਮ 'ਚ ਗੁਰੂ ਰੰਧਾਵਾ ਦਾ ਗੀਤ 'ਏਨੀ ਸੋਹਣੀ' ਪੰਜ ਭਾਸ਼ਾਵਾਂ 'ਚ ਹੋਇਆ ਰਿਲੀਜ਼

Written by  Aaseen Khan   |  August 02nd 2019 03:01 PM  |  Updated: August 02nd 2019 03:01 PM

'ਸਾਹੋ' ਫ਼ਿਲਮ 'ਚ ਗੁਰੂ ਰੰਧਾਵਾ ਦਾ ਗੀਤ 'ਏਨੀ ਸੋਹਣੀ' ਪੰਜ ਭਾਸ਼ਾਵਾਂ 'ਚ ਹੋਇਆ ਰਿਲੀਜ਼

ਬਾਹੂਬਲੀ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਸ਼ਰੱਧਾ ਕਪੂਰ ਦੀ ਫ਼ਿਲਮ 'ਸਾਹੋ' 30 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਕਈ ਭਾਸ਼ਾਵਾਂ 'ਚ ਦੁਨੀਆਂ ਭਰ 'ਚ ਰਿਲੀਜ਼ ਹੋਵੇਗੀ ਜਿਸ ਦੀ ਉਦਾਹਰਣ ਗੁਰੂ ਰੰਧਾਵਾ ਦੇ ਗੀਤ ਨਾਲ ਸਾਹਮਣੇ ਆਈ ਹੈ। ਜੀ ਹਾਂ ਕੁਝ ਦਿਨ ਪਹਿਲਾਂ ਫ਼ਿਲਮ ਦੇ ਗੀਤ ਏਨੀ ਸੋਹਣੀ ਦਾ ਟੀਜ਼ਰ ਸਾਹਮਣੇ ਆਇਆ ਸੀ ਜਿਸ ਨੂੰ ਗੁਰੂ ਰੰਧਾਵਾ ਅਤੇ ਗਾਇਕਾ ਤੁਲਸੀ ਕੁਮਾਰ ਨੇ ਅਵਾਜ਼ ਦਿੱਤੀ ਹੈ। ਦੱਸ ਦਈਏ ਇਹ ਗੀਤ ਪੰਜਾਬੀ ਤੋਂ ਇਲਾਵਾ 4 ਹੋਰ ਭਾਸ਼ਾਵਾਂ 'ਚ ਰਿਲੀਜ਼ ਹੋਵੇਗਾ ਜਿਸ 'ਚ ਹਿੰਦੀ, ਤੇਲਗੂ ਤਾਮਿਲ, ਮਲਿਆਲਮ ਭਾਸ਼ਾਵਾਂ ਸ਼ਾਮਿਲ ਹਨ।

ਇਸ ਗੀਤ ਨਾਲ ਇੱਕ ਹੀ ਫ਼ਿਲਮ 'ਚ ਟੌਲੀਵੁੱਡ, ਬਾਲੀਵੁੱਡ ਅਤੇ ਪੌਲੀਵੁੱਡ ਤਿੰਨੋ ਇੰਡਸਟਰੀਆਂ ਦਾ ਸ਼ਾਨਦਾਰ ਮਿਕਸਚਰ ਦੇਖਣ ਨੂੰ ਮਿਲ ਰਿਹਾ ਹੈ। ਸੁਜੀਥ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਫੁੱਲ ਐਕਸ਼ਨ ਡਰਾਮਾ ਹੋਣ ਵਾਲੀ ਹੈ ਜਿਸ ਦੀ ਛੋਟੀ ਜਿਹੀ ਝਲਕ ਫ਼ਿਲਮ ਦੇ ਟੀਜ਼ਰ 'ਚ ਦੇਖਣ ਨੂੰ ਮਿਲੀ ਸੀ। ਟੀਜ਼ਰ ਦੇ ਹਿੱਟ ਹੋਣ ਤੋਂ ਬਾਅਦ ਹੁਣ ਗੀਤ ਨੂੰ ਦੇਖਣਾ ਹੋਵੇਗਾ ਵੱਖ ਵੱਖ ਭਾਸ਼ਾਵਾਂ 'ਚ ਦਰਸ਼ਕਾਂ ਦਾ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ।

ਹੋਰ ਵੇਖੋ : ਵੱਡੇ ਜਿਗਰਿਆਂ ਨਾਲ ਕਿੰਝ ਜਿੱਤਾਂ ਹਾਸਿਲ ਕੀਤੀਆਂ ਜਾਂਦੀਆਂ ਨੇ ਦੱਸਦਾ ਹੈ ਅਰਦਾਸ ਕਰਾਂ ਦਾ ਗੀਤ 'ਬੰਬ ਜਿਗਰੇ'

ਲਾਹੌਰ, ਅੰਤਰਰਾਸ਼ਟਰੀ ਗਾਇਕ ਪਿਟਬੁਲ ਨਾਲ ਸਲੋਲੀ ਸਲੋਲੀ, ਇਸ਼ਾਰੇ ਤੇਰੇ, ਹਾਈਰੇਟਡ ਗੱਭਰੂ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਗੁਰੂ ਰੰਧਾਵਾ ਲਈ ਇਹ ਇੱਕ ਹੋਰ ਵੱਡੀ ਕਾਮਯਾਬੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network