ਮਲਾਇਕਾ ਅਰੋੜਾ ਨੇ ਦੋਸਤਾਂ ਨਾਲ ਮਨਾਈ ਮਸਤ ਅੰਦਾਜ਼ 'ਚ ਪਾਰਟੀ, ਦੇਖੋ ਤਸਵੀਰਾਂ 

Written by  Rupinder Kaler   |  November 23rd 2018 09:00 AM  |  Updated: November 23rd 2018 09:00 AM

ਮਲਾਇਕਾ ਅਰੋੜਾ ਨੇ ਦੋਸਤਾਂ ਨਾਲ ਮਨਾਈ ਮਸਤ ਅੰਦਾਜ਼ 'ਚ ਪਾਰਟੀ, ਦੇਖੋ ਤਸਵੀਰਾਂ 

ਬਾਲੀਵੁੱਡ ਐਕਟਰੈੱਸ ਮਲਾਇਕਾ ਅਰੋੜਾ ਅਕਸਰ ਆਪਣੀ ਲੁੱਕ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ । ਹਾਲ ਹੀ ਵਿੱਚ ਮਲਾਇਕਾ  ਨੇ ਆਪਣੇ ਦੋਸਤਾਂ ਨਾਲ ਪਾਰਟੀ ਕੀਤੀ ਹੈ । ਉਹਨਾਂ ਦੀਆਂ ਕੁਝ ਬੋਲਡ ਤਸਵੀਰਾਂ ਸੋਸ਼ਲ ਮੀਡਿਆ 'ਤੇ ਵਾਇਰਲ ਹੋਈਆਂ ਹਨ । ਇਹਨਾਂ ਤਸਵੀਰਾਂ ਵਿੱਚ ਮਲਾਇਕਾ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ

ਹੋਰ ਵੇਖੋ :ਜੈਜ਼ੀ ਬੀ ਨੇ ਮੁੜ ਤੋਂ ਬਣਾਈ ਕੌਰ ਬੀ ਨਾਲ ਜੋੜੀ ,ਕੀ ਮੁੜ ਤੋਂ ਕਮਾਲ ਕਰ ਸਕੇਗੀ ਇਹ ਜੋੜੀ

ਮਸਤੀ ਕਰਦੀ ਹੋਈ ਮਲਾਇਕਾ ਜ਼ਮੀਨ ਤੇ ਵੀ ਲੇਟ ਗਈ । ਇਸ ਦੌਰਾਨ ਉਹ ਬੇਹੱਦ ਹੌਟ ਲੱਗ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲਾਇਕਾ ਆਪਣੀ ਲਵ-ਲਾਈਫ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੀ ਹੈ ।ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦਾ ਰਿਸ਼ਤਾ ਏਨੀਂ ਦਿਨੀਂ ਬੀ-ਟਾਊਨ ਦਾ ਸਭ ਤੋਂ ਹਾਟ ਟੌਪਿਕ ਬਣਿਆ ਹੋਇਆ ਹੈ ।

ਹੋਰ ਵੇਖੋ :ਹੀਰੋਇਨਾਂ ਨੂੰ ਰਵਾਉਣ ਵਾਲੇ ਰਜ਼ਾ ਮੁਰਾਦ ਨੂੰ ਨਿੱਜੀ ਜ਼ਿੰਦਗੀ ‘ਚ ਰੁਵਾਇਆ ਸੀ ਇੱਕ ਕੁੜੀ ਨੇ

ਇੱਕ ਪਾਰਟੀ ਦੇ ਦੌਰਾਨ ਅਰਜੁਨ ਕਪੂਰ ਅਤੇ ਮਲਾਇਕਾ ਕਾਫੀ ਕਲੋਜ ਦਿਖਾਈ ਦਿੱਤੇ ਸਨ ,ਇਸ ਪਾਰਟੀ ਵਿੱਚ ਅਰਜੁਨ ਦੀ ਚਾਚੀ ਮਹੀਪ ਕਪੂਰ ਵੀ ਉਹਨਾਂ ਦੇ ਨਾਲ ਮਸਤੀ ਕਰਦੀ ਦਿਖਾਈ ਦਿੱਤੀ ਸੀ ।

ਹੋਰ ਵੇਖੋ :ਗਿੱਪੀ ਗਰੇਵਾਲ ਨੌਜਵਾਨਾਂ ਨੂੰ ਫਿਲਮ ‘ਚ ਕੰਮ ਕਰਨ ਦਾ ਦੇ ਰਹੇ ਹਨ ਮੌਕਾ, ਦੇਖੋ ਵੀਡਿਓ

ਖਬਰਾਂ ਦੀ ਮੰਨੀਏ ਤਾਂ ਅਰਜੁਨ ਤੇ ਮਲਾਇਕਾ ਅਗਲੇ ਸਾਲ ਵਿਆਹ ਕਰਨ ਵਾਲੇ ਹਨ । ਹਾਂਲਾ ਕਿ ਦੋਵਾਂ ਨੇ ਇਸ ਸਬੰਧ ਵਿੱਚ ਕੋਈ ਵੀ ਖੁਲਾਸਾ ਨਹੀਂ ਕੀਤਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network