ਸਪਨਾ ਚੌਧਰੀ ਦੇ ਠੁਮਕਿਆਂ ਨੂੰ ਦੇਖਕੇ ਦੀਵਾਨੇ ਹੋਏ ਨੇਪਾਲ ਦੇ ਲੋਕ, ਦੇਖੋ ਵੀਡਿਓ 

written by Rupinder Kaler | January 29, 2019

ਬਾਲੀਵੁੱਡ ਐਕਟਰੈੱਸ ਤੇ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਹਰ ਪਾਸੇ ਜਲਵੇ ਦਿਖਾ ਰਹੀ ਹੈ । ਜੇਕਰ ਦੇਖਿਆ ਜਾਵੇ ਤਾਂ ਉਹ ਗਲੋਬਲ ਸਟਾਰ ਬਣ ਗਈ ਹੈ। ਇਸ ਡਾਂਸਰ ਦੀ ਬਿੱਗ ਬੌਸ ਤੋਂ ਬਾਅਦ ਹਿੰਦੀ ਫ਼ਿਲਮਾਂ 'ਚ ਐਂਟਰੀ ਤਾਂ ਹੋ ਚੁੱਕੀ ਹੈ । ਕਈ ਫ਼ਿਲਮਾਂ 'ਚ ਆਈਟਮ ਨੰਬਰ ਕਰ ਚੁੱਕੀ ਸਪਨਾ ਦੀ ਪ੍ਰਸਿੱਧੀ ਹਰ ਪਾਸੇ ਹੈ । ਦੇਸ਼ ਦੇ ਨਾਲ ਨਾਲ ਹੁਣ ਸਪਨਾ ਚੌਧਰੀ ਨੂੰ ਦੇਸ਼ ਦੇ ਬਾਹਰ ਵੀ ਸ਼ੋਅ ਕਰਨ ਦਾ ਮੌਕਾ ਮਿਲ ਰਿਹਾ ਹੈ।

sapna choudhary sapna choudhary

ਕੁਝ ਦਿਨ ਪਹਿਲਾਂ ਹੀ ਸਪਨਾ ਨੇ ਭਾਰਤ ਦੇ ਗੁਆਂਢੀ ਦੇਸ਼ ਨੇਪਾਲ 'ਚ ਆਪਣਾ ਸ਼ੋਅ ਕੀਤਾ ਹੈ । ਇਸ ਸ਼ੋਅ ਵਿੱਚ ਸਪਨਾ ਚੌਧਰੀ ਨੇ ਆਪਣੇ ਡਾਂਸ ਦੇ ਠੁਮਕਿਆਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਸਪਨਾ ਦੀ ਇਹ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਲੋਕ ਇਹ ਵੀਡਿਓ ਲਗਾਤਾਰ ਸ਼ੇਅਰ ਕਰ ਰਹੇ ਹਨ ।

https://www.instagram.com/p/BtI1ExGAfwP/?utm_source=ig_embed

ਸਪਨਾ ਚੌਧਰੀ ਦੀ ਪ੍ਰਸਿੱਧੀ ਦੀ ਗੱਲ ਕੀਤੀ ਜਾਵੇ ਤਾਂ ਸਪਨਾ ਚੌਧਰੀ 2018 'ਚ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣੇ ਵਾਲੇ ਸਟਾਰਸ 'ਚ ਸ਼ਾਮਲ ਹੈ । ਸਪਨਾ ਨੇ ਬਿੱਗ ਬੌਸ ਸੀਜਨ 11 'ਚ ਵੀ ਹਿੱਸਾ ਲਿਆ ਸੀ ਜਿਸ 'ਚ ਉਸ ਨੇ ਆਪਣੇ ਡਾਂਸ ਦੇ ਖੂਬ ਜਲਵੇ ਬਿਖੇਰੇ ਸੀ। ਜਲਦੀ ਹੀ ਸਪਨਾ ਦੀ ਡੈਬਿਊ ਫ਼ਿਲਮ ਰਿਲੀਜ਼ ਹੋਣ ਵਾਲੀ ਹੈ ਜਿਸ 'ਚ ਉਹ  ਪੁਲਿਸ ਦੇ ਰੋਲ ਵਿੱਚ ਦਿਖਾਈ ਦੇਵੀਗੀ ।

You may also like