ਫ਼ਿਲਮ ਆਰ.ਆਰ.ਆਰ ਨੂੰ ਵੇਖਣ ਦੇ ਲਈ ਦਰਸ਼ਕਾਂ ‘ਚ ਭਾਰੀ ਉਤਸ਼ਾਹ

written by Shaminder | March 25, 2022

ਫ਼ਿਲਮ ‘ਆਰ.ਆਰ.ਆਰ’ (RRR) ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਕ੍ਰੇਜ਼ੀ ਦਿਖਾਈ ਦਿੱਤੇ ਅਤੇ ਇਹੀ ਕਾਰਨ ਹੈ ਕਿ ਫ਼ਿਲਮ ਦੀ ਐਡਵਾਂਸ ਬੁਕਿੰਗ ਹੋ ਗਈ । ਫ਼ਿਲਮ ‘ਚ ਜੂਨੀਅਰ ਐੱਨ.ਟੀ.ਆਰ, ਰਾਮ ਚਰਨ ਅਤੇ ਆਲੀਆ ਭੱਟ ਅਤੇ ਅਜੈ ਦੇਵਗਨ (Ajay Devgn) ਲੀਡ ਰੋਲ ‘ਚ ਹਨ । ਦੱਸ ਦਈਏ ਕਿ ਇਸ ਫ਼ਿਲਮ ਦੇ ਨਾਲ ਆਲੀਆ ਭੱਟ ਅਤੇ ਅਜੈ ਦੇਵਗਨ ਸਾਊਥ ਫ਼ਿਲਮ ਇੰਡਸਟਰੀ ‘ਚ ਡੈਬਿਊ ਕਰ ਰਹੇ ਹਨ । ਇਹ ਫ਼ਿਲਮ ਬਹੁਤ ਪਹਿਲਾਂ ਰਿਲੀਜ਼ ਹੋਣ ਵਾਲੀ ਸੀ ।

inside rrr

ਹੋਰ ਪੜ੍ਹੋ : ਮਿਸ ਪੂਜਾ ਨੇ ਸਾਂਝਾ ਕੀਤਾ ਨਵਾਂ ਡਾਂਸ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਪਰ ਕੋਰੋਨਾ ਮਹਾਮਾਰੀ ਦੇ ਕਾਰਨ ਇਸ ਦੀ ਰਿਲੀਜ਼ ਡੇਟ ਨੂੰ ਅੱਗੇ ਪਾ ਦਿੱਤਾ ਗਿਆ ਸੀ । ਫ਼ਿਲਮ ‘ਚ ਜੂਨੀਅਰ ਐੱਨਟੀਆਰ ਕੋਮਾਰਾਮ ਭੀਮ ਦਾ ਰੋਲ ਨਿਭਾਅ ਰਹੇ ਹਨ । ਜਿਸ ਨੇ ਬਚਪਨ ‘ਚ ਹੀ ਫੈਸਲਾ ਕਰ ਲਿਆ ਸੀ ਕਿ ਉਹ ਅਨਿਆ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨਗੇ । ਫ਼ਿਲਮ ‘ਚ ਰਾਮ ਚਰਨ ਨੇ ਅਲੂਰੀ ਸੀਤਾਰਾਮ ਰਾਜੂ ਦਾ ਕਿਰਦਾਰ ਨਿਭਾਇਆ ਹੈ ।

ਇਸ ਫ਼ਿਲਮ ਦਾ ਬਜਟ ਕਰੋੜਾਂ ਰੁਪਏ ਹੈ । ਜਿਸ ‘ਚ ਕਰੂ ਮੈਂਬਰਸ ਦੀ ਫੀਸ ਸ਼ਾਮਿਲ ਨਹੀਂ ਹੈ । ਇਸ ਫ਼ਿਲਮ ਦੀ ਕਹਾਣੀ ਦੋ ਆਜ਼ਾਦੀ ਘੁਲਾਟੀਆਂ ਦੇ ਆਲੇ ਦੁਆਲੇ ਘੁੰਮਦੀ ਹੈ ।ਜੋ ਦੋਵੇਂ ਬਹੁਤ ਵਧੀਆ ਦੋਸਤ ਵੀ ਹਨ। ਦੋਵਾਂ ਦੇ ਸੰਘਰਸ਼ ਨੂੰ ਇਸ ਫ਼ਿਲਮ ‘ਚ ਦਰਸਾਇਆ ਗਿਆ ਹੈ । ਇਸ ਫ਼ਿਲਮ ਦਾ ਪਹਿਲਾ ਸ਼ੋਅ ਵੇਖਣ ਵਾਲੇ ਇਸ ਫ਼ਿਲਮ ਦੀ ਰੱਜ ਕੇ ਤਾਰੀਫ ਕਰ ਰਹੇ ਹਨ ।

 

You may also like