ਈਸ਼ਾ ਦਿਓਲ ਵਿਦੇਸ਼ ‘ਚ ਮਨਾ ਰਹੀ ਛੁੱਟੀਆਂ, ਸਾਂਝਾ ਕੀਤਾ ਮਸਤੀ ਭਰਿਆ ਵੀਡੀਓ
ਈਸ਼ਾ ਦਿਓਲ (Esha Deol) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਈਸ਼ਾ ਦਿਓਲ ਵਿਦੇਸ਼ ‘ਚ ਛੁੱਟੀਆਂ ਮਨਾਉਂਦੀ (Enjoy vacation) ਹੋਈ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਈਸ਼ਾ ਦਿਓਲ ਵਿਦੇਸ਼ ‘ਚ ਹੈ । ਬੀਤੇ ਦਿਨ ਈਸ਼ਾ ਦਿਓਲ ਦਾ ਜਨਮ ਦਿਨ ਸੀ । ਇਸ ਮੌਕੇ ‘ਤੇ ਉਹ ਵਿਦੇਸ਼ ‘ਚ ਆਪਣਾ ਜਨਮ ਦਿਨ ਸੈਲੀਬ੍ਰੇਸ਼ਨ ਕਰਨ ਦੇ ਲਈ ਪਹੁੰਚੀ ਹੋਈ ਸੀ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਬਾਲੀਵੁੱੱਡ ਦੀਆਂ ਵੱਖ-ਵੱਖ ਫ਼ਿਲਮਾਂ ਦੇ ਗੀਤਾਂ ‘ਤੇ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ ।
Image From Instagram
ਹੋਰ ਪੜ੍ਹੋ : ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਸਿਤਾਰਾ, ਦੱਸੋ ਭਲਾ ਕੌਣ
ਈਸ਼ਾ ਦਿਓਲ ਦਾ ਜਨਮ 2 ਨਵੰਬਰ 1981 ਨੂੰ ਹੋੋਇਆ ਸੀ ਅਤੇ ਉਸ ਨੇ 2002 ‘ਚ ‘ਕੋਈ ਮੇਰੇ ਦਿਲ ਸੇ ਪੂਛੇ’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ ।ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਿਹੜਾ ਵੀਡੀਓ ਸਾਂਝਾ ਕੀਤਾ ਹੈ ।
Image Source: Instagram
ਉਸ ‘ਚ ਅਦਾਕਾਰਾ ਆਪਣੇ ਵੱਖ-ਵੱਖ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ।ਇਸ ਵੀਡੀਓ ‘ਚ ਈਸ਼ਾ ਕਾਫੀ ਹੌਟ ਦਿਖਾਈ ਦੇ ਰਹੀ ਹੈ । ਈਸ਼ਾ ਦਿਓਲ ਨੇ ਭਰਤ ਤਖਤਾਨੀ ਦੇ ਨਾਲ ਵਿਆਹ ਕਰਵਾਇਆ ਹੈ ਦੋਵਾਂ ਦੀ ਇਹ ਲਵ ਮੈਰਿਜ ਹੈ । ਦੋਵਾਂ ਦੀਆਂ ਦੋ ਧੀਆਂ ਹਨ ਜਿਨ੍ਹਾਂ ਚੋਂ ਇੱਕ ਦਾ ਜਨਮ ਕੁਝ ਸਮਾਂ ਪਹਿਲਾਂ ਹੀ ਹੋਇਆ ਹੈ ।
View this post on Instagram
ਭਰਤ ਤਖਤਾਨੀ ਨੂੰ ਈਸ਼ਾ ਕਾਲਜ ਅਤੇ ਸਕੂਲ ਦੇ ਦਿਨਾਂ ਤੋਂ ਹੀ ਜਾਣਦੀ ਸੀ ।ਈਸ਼ਾ ਦਿਓਲ ਨੇ ‘ਧੂਮ’ , ਕਾਲ, ਨੋ ਐਂਟਰੀ, ਕੋਈ ਮੇਰੇ ਦਿਲ ਸੇ ਪੂਛੇ ਸਣੇ ਕਈ ਫ਼ਿਲਮਾਂ ਹਨ । ਈਸ਼ਾ ਦਿਓਲ ਨੇ ਆਪਣੇ ਫ਼ਿਲਮੀ ਕਰੀਅਰ ‘ਚ ਹਰ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ।