ਈਸ਼ਾ ਦਿਓਲ ਨੇ ਪਤੀ ਭਰਤ ਤਖਤਾਨੀ ਨੂੰ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ

written by Shaminder | October 13, 2021

ਈਸ਼ਾ ਦਿਓਲ (Esha Deol) ਨੇ ਆਪਣੇ ਪਤੀ ਦੇ ਜਨਮ ਦਿਨ ‘ਤੇ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਪਤੀ ਭਰਤ ਤਖਤਾਨੀ ਨੂੰ ਜਨਮ ਦਿਨ (Birthday) ਦੀ ਵਧਾਈ ਦਿੱਤੀ ਹੈ । ਇਸ ਤਸਵੀਰ ‘ਤੇ ਦੋਵਾਂ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ। ਦੱਸ ਦਈਏ ਕਿ ਦੋਵਾਂ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ ਅਤੇ ਦੋਵਾਂ ਦੀ ਲਵ ਮੈਰਿਜ ਸੀ ।ਈਸ਼ਾ ਦਿਓਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਕੋਈ ਮੇਰੇ ਦਿਲ ਸੇ ਪੂਛੇ’ ਦੇ ਨਾਲ ਕੀਤੀ ਸੀ ।

Esha Deol & Bharat Takhtani Image From Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ’ਤੇ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ ‘ਹੁਨਰ ਪੰਜਾਬ ਦਾ’ ਸੀਜਨ-2

ਪਰ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੁਝ ਕਮਾਲ ਨਹੀਂ ਕਰ ਪਾਈ ਸੀ । ਉਨ੍ਹਾਂ ਨੂੰ ਅਸਲ ਪਛਾਣ ਮਿਲੀ ਫ਼ਿਲਮ ‘ਧੁੂਮ’ ਤੋਂ ਮਿਲੀ ਸੀ । ਇਸ ਫ਼ਿਲਮ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

Esha -min Image From Instagram

ਦੋਵੇਂ ਇੱਕ ਦੂਜੇ ਨੂੰ ਸਕੂਲ ਸਮੇਂ ਤੋਂ ਹੀ ਜਾਣਦੇ ਸਨ ਅਤੇ ਜਿਸ ਤੋਂ ਬਾਅਦ ਕਾਲਜ ‘ਚ ਵੀ ਦੋਵੇਂ ਇੱਕਠੇ ਪੜ੍ਹੇ । ਦੋਵਾਂ ਦੀ ਦੋ ਬੇਟੀਆਂ ਹਨ । ਜਿਸ ‘ਚ ਇੱਕ ਦਾ ਜਨਮ ਪਿੱਛੇ ਜਿਹੇ ਹੋਇਆ ਸੀ । ਈਸ਼ਾ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੈ ।

 

View this post on Instagram

 

A post shared by Esha Deol Takhtani (@imeshadeol)

ਈਸ਼ਾ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਹਾਲ ਹੀ ‘ਚ ਉਹ ਫ਼ਿਲਮ ‘ਦੁਆ’ ‘ਚ ਨਜ਼ਰ ਆਈ ਹੈ । ਭਰਤ ਤਖਤਾਨੀ ਦੇ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਬੇਸ਼ੱਕ ਦੂਰੀ ਬਣਾ ਲਈ । ਪਰ ਹੁਣ ਉਹ ਮੁੜ ਤੋਂ ਸਰਗਰਮ ਹੋ ਰਹੀ ਹੈ ਅਤੇ ਕਈ ਪ੍ਰਾਜੈਕਟਸ ‘ਚ ਨਜ਼ਰ ਆ ਰਹੀ ਹੈ ।

 

0 Comments
0

You may also like