ਈਸ਼ਾ ਦਿਓਲ ਨੇ ਆਪਣੇ ਇਸ ਭਰਾ ਦੇ ਜਨਮ ਦਿਨ 'ਤੇ ਦਿੱਤੀ ਵਧਾਈ,ਤਸਵੀਰ ਸਾਂਝੀ ਕੀਤੀ

Written by  Shaminder   |  December 20th 2019 01:51 PM  |  Updated: December 20th 2019 01:51 PM

ਈਸ਼ਾ ਦਿਓਲ ਨੇ ਆਪਣੇ ਇਸ ਭਰਾ ਦੇ ਜਨਮ ਦਿਨ 'ਤੇ ਦਿੱਤੀ ਵਧਾਈ,ਤਸਵੀਰ ਸਾਂਝੀ ਕੀਤੀ

ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਹੋਵੇ,ਮੇਰੇ ਭਰਾ ਇਸ ਦੇ ਨਾਲ ਹੀ ਉਨ੍ਹਾਂ ਨੇ ਟੈਗ ਕੀਤਾ ਡੀ ਤਖਤਾਨੀ। ਈਸ਼ਾ ਨੇ ਅੱਗੇ ਲਿਖਿਆ ਕਿ ਬਹੁਤ ਹੀ ਪਿਆਰਾ ਜਿਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਿਲ ਹੈ ਕਿ ਉਹ ਕਿੰਨਾ ਵਧੀਆ ਇਨਸਾਨ ਹੈ"।

ਹੋਰ ਵੇਖੋ:ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਦਾ ਅੱਜ ਹੈ ਜਨਮ ਦਿਨ,ਜਨਮ ਦਿਨ ‘ਤੇ ਜਾਣੋ ਕਿਵੇਂ ਭਰਤ ਨਾਲ ਥੱਪੜ ਤੋਂ ਸ਼ੁਰੂ ਹੋਈ ਸੀ ਲਵ ਸਟੋਰੀ

https://www.instagram.com/p/B6OVklknl3g/

ਈਸ਼ਾ ਦਿਓਲ ਦੇ ਨਾਲ ਉਨ੍ਹਾਂ ਦੇ ਦਿਓਰ ਨਜ਼ਰ ਆ ਰਹੇ ਹਨ,ਜਿਨ੍ਹਾਂ ਨੂੰ ਉਹ ਆਪਣੇ ਛੋਟਾ ਭਰਾ ਮੰਨਦੇ ਹਨ । ਈਸ਼ਾ ਦਿਓਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਭਰਤ ਤਖਤਾਨੀ ਨਾਲ ਵਿਆਹ ਕਰਵਾਇਆ ਸੀ ਜਿਸ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ ।

https://www.instagram.com/p/B6FJ4gFHIMc/

ਇੱਕ ਧੀ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਸੀ ।ਈਸ਼ਾ ਦਿਓਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network