ਸਪਨਾ ਚੌਧਰੀ ਦਾ ਇਹ ਅੰਦਾਜ਼ ਦੇਖ ਕੇ ਹਰ ਕੋਈ ਹੋ ਰਿਹਾ ਹੈ ਹੈਰਾਨ

written by Rupinder Kaler | February 04, 2021

ਸਪਨਾ ਚੌਧਰੀ ਦਾ ਹਾਲ ਹੀ ਵਿੱਚ ਨਵਾਂ ਗਾਣਾ ‘ਲੋਰੀ’ ਰਿਲੀਜ਼ ਹੋਇਆ ਹੈ । ਇਸ ਗਾਣੇ ਵਿੱਚ ਸਪਨਾ ਦਾ ਲੁੱਕ ਬਹੁਤ ਹੀ ਖ਼ਾਸ ਹੈ । ਗਾਣੇ ਵਿੱਚ ਸਪਨਾ ਗ੍ਰਹਿਣੀ ਦੇ ਰੂਪ ਵਿੱਚ ਨਜ਼ਰ ਆ ਰਹੀ ਹੈ । ਸਪਨਾ ਦਾ ਗਾਣਾ ਮਾਂ ਬੇਟੇ ਦੇ ਪਿਆਰ ’ਤੇ ਅਧਾਰਿਤ ਹੈ । ਹੁਣ ਤੱਕ ਇਸ ਗਾਣੇ ਨੂੰ 30 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ । ਹੋਰ ਪੜ੍ਹੋ : ਕਿਸਾਨ ਅੰਦੋਲਨ ਨੇ ਬਦਲੀ ਲੋਕਾਂ ਦੀ ਸੋਚ ਵਿਆਹ ਵਾਲੇ ਕਾਰਡਾਂ ’ਤੇ ਛੱਪਣ ਲੱਗੇ ਹਲ ਤੇ ਟਰੈਕਟਰ ਹੇਮਾ ਮਾਲਿਨੀ ਨੇ ਵਿਦੇਸ਼ੀ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੇ ਜਾ ਰਹੇ ਟਵੀਟਸ ‘ਤੇ ਦਿੱਤਾ ਪ੍ਰਤੀਕਰਮ ਸਿਮਰਨ ਬੁਮਰਾਹ ਨੇ ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸਜਾਇਆ ਹੈ । ਸੰਜੀਤਾ ਸਰੋਹਾ ਨੇ ਇਸ ਗੀਤ ਦੇ ਬੋਲ ਲਿਖੇ ਹਨ । ਜਦੋਂ ਕਿ ਮੋਹਨ ਨੇ ਇਸ ਗੀਤ ਨੂੰ ਸੰਗੀਤ ਦਿੱਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਸਪਨਾ ਚੌਧਰੀ ਨੇ ਆਪਣੇ ਪਹਿਲੇ ਬੱਚੇ ਨੂੰ ਵੀ ਜਨਮ ਦਿੱਤਾ ਹੈ । Sapna-Choudhary ਸਪਨਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਡਾਂਸਰ ਦੇ ਰੂਪ ਵਿੱਚ ਕੀਤੀ ਸੀ । ਜਿਸ ਤੋਂ ਬਾਅਦ ਉਹ ਬਿੱਗ ਬਾਸ ਵਿੱਚ ਵੀ ਦਿਖਾਈ ਦਿੱਤੀ ਸੀ । ਹੁਣ ਉਸ ਦੀ ਹਰ ਪਾਸੇ ਗੂੰਜ ਸੁਣਾਈ ਦਿੰਦੀ ਹੈ ।

0 Comments
0

You may also like