ਕੰਗਨਾ ਰਨੌਤ ਨੇ ਮਹਾਤਮਾ ਗਾਂਧੀ ’ਤੇ ਜੋ ਟਿੱਪਣੀ ਕੀਤੀ ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ, ਮਹਾਤਮਾ ਗਾਂਧੀ ਬਾਰੇ ਕਹੀ ਵੱਡੀ ਗੱਲ

written by Rupinder Kaler | March 13, 2021

ਕੰਗਨਾ ਰਨੌਤ ਆਪਣੇ ਵਿਵਾਦਿਤ ਬਿਆਨਾਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ । ਇਸ ਸਭ ਦੇ ਚਲਦੇ ਕੰਗਨਾ ਨੇ ਮਹਾਤਮਾ ਗਾਂਧੀ ਤੇ ਵਿਵਾਦਤ ਬਿਆਨ ਦਿੱਤਾ ਹੈ । ਦਰਅਸਲ ਕੰਗਨਾ ਨੇ ਇੱਕ ਟਵਿੱਟਰ ਯੂਜ਼ਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਮਹਾਤਮਾ ਗਾਂਧੀ ਇੱਕ ਮਹਾਨ ਨੇਤਾ ਸੀ, ਪਰ ਸ਼ਾਇਦ ਉਹ ਮਹਾਨ ਪਤੀ ਨਹੀਂ ਸੀ। ਕੰਗਨਾ ਨੇ ਇਹ ਵੀ ਦਾਅਵਾ ਕੀਤਾ ਕਿ ਮਹਾਤਮਾ ਗਾਂਧੀ ਨੇ ਆਪਣੀ ਪਤਨੀ ਨੂੰ ਘਰ ਤੋਂ ਇਸ ਲਈ ਬਾਹਰ ਕੱਢ ਦਿੱਤਾ ਸੀ ਕਿਉਂਕਿ ਉਸ ਨੇ ਟਾਇਲਟ ਸਾਫ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।

Kangana Ranaut Kangana Ranaut

ਹੋਰ ਪੜ੍ਹੋ :

ਹੁਣ ਬਾਲੀਵੁੱਡ ਅਦਾਕਾਰ ਮਨੋਜ ਵਾਜਪਾਈ ਦਾ ਕੋਰੋਨਾ ਟੈਸਟ ਆਇਆ ਪੋਜਟਿਵ

image from kangana-ranaut's twitter

ਕੰਗਨਾ ਨੇ ਟਵੀਟ ਕਰਦੇ ਹੋਏ ਲਿਖਿਆ ''ਮਹਾਤਮਾ ਗਾਂਧੀ ਦੇ ਆਪਣੇ ਹੀ ਬੱਚਿਆਂ ਨੇ ਉਸ 'ਤੇ ਮਾੜਾ ਸਰਪ੍ਰਸਤ ਹੋਣ ਦਾ ਦੋਸ਼ ਲਾਇਆ। ਇਸ ਦਾ ਜ਼ਿਕਰ ਕਈ ਥਾਂ ਮਿਲਦਾ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਕਿਉਂਕਿ ਉਸਨੇ ਪਖਾਨਾ ਸਾਫ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਹ ਇੱਕ ਮਹਾਨ ਨੇਤਾ ਸੀ, ਪਰ ਸ਼ਾਇਦ ਉਹ ਮਹਾਨ ਪਤੀ ਨਹੀਂ ਸੀ, ਪਰ ਜਦੋਂ ਆਦਮੀ ਦੀ ਗੱਲ ਆਉਂਦੀ ਹੈ, ਤਾਂ ਦੁਨੀਆ ਮਾਫ ਕਰ ਦਿੰਦੀ ਹੈ।”

image from kangana-ranaut's twitter

ਮਾਮਲੇ ਦੀ ਗੱਲ ਕੀਤੀ ਜਾਵਚੇ ਤਾਂ ਹਾਲ ਹੀ ਵਿਚ ਬ੍ਰਿਟੇਨ ਦੇ ਰਾਜਕੁਮਾਰੀ ਹੈਰੀ ਅਤੇ ਉਸ ਦੀ ਪਤਨੀ ਮੇਗਨ ਮਾਰਕਲ ਨੇ ਇੱਕ ਇੰਟਰਵਿਊ ਦਿੱਤਾ ਜਿਸ ਵਿਚ ਉਨ੍ਹਾਂ ਨੇ ਸ਼ਾਹੀ ਪਰਿਵਾਰ ਬਾਰੇ ਕਈ ਖੁਲਾਸੇ ਕੀਤੇ। ਕੰਗਨਾ ਨੇ ਉਸੇ ਇੰਟਰਵਿਊ ਨੂੰ ਲੈ ਕੇ ਕਈ ਟਵੀਟ ਕੀਤੇ ਜਿਨ੍ਹਾਂ ਦੀ ਚਰਚਾ ਹੋ ਰਹੀ ਹੈ।

image from kangana-ranaut's twitter

ਕੰਹਨਾ ਨੇ ਲਿਖਿਆ, “ਪਿਛਲੇ ਕੁਝ ਦਿਨਾਂ ਤੋਂ ਲੋਕ ਇੱਕ ਪਰਿਵਾਰ ਦੇ ਖਿਲਾਫ ਗੱਲਾਂ ਕਰ ਰਹੇ ਹਨ, ਉਨ੍ਹਾਂ ਦਾ ਨਿਆਂ ਕਰ ਰਹੇ ਹਨ ਅਤੇ ਇਕਪਾਸੜ ਕਹਾਣੀ ਦੇ ਅਧਾਰ ‘ਤੇ ਆਨਲਾਈਨ ਲਿੰਚ ਕਰ ਰਹੇ ਹਨ। ਮੈਂ ਇੰਟਰਵਿਊ ਨਹੀਂ ਵੇਖਦੀ ਕਿਉਂਕਿ ਸੱਸ ਬਹੂ ਸਾਜ਼ਿਸ਼ ਟਾਈਪ ਦੀਆਂ ਚੀਜ਼ਾਂ ਮੈਨੂੰ ਪਸੰਦ ਨਹੀਂ। ਮੈਂ ਬੱਸ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਸੰਸਾਰ ਵਿੱਚ ਸਿਰਫ ਇੱਕ ਔਰਤ ਸ਼ਾਸਕ ਬਚੀ ਹੈ।"

 

0 Comments
0

You may also like