ਫ਼ਿਲਮ ਹਰਜੀਤਾ ਲਈ ਐਮੀ ਵਿਰਕ ਨੇ ਘਟਾਇਆ ਸੀ 25 ਕਿੱਲੋ ਭਾਰ, ਵੇਖੋ ਵੀਡੀਓ

Written by  Gourav Kochhar   |  May 16th 2018 01:26 PM  |  Updated: May 18th 2018 07:40 AM

ਫ਼ਿਲਮ ਹਰਜੀਤਾ ਲਈ ਐਮੀ ਵਿਰਕ ਨੇ ਘਟਾਇਆ ਸੀ 25 ਕਿੱਲੋ ਭਾਰ, ਵੇਖੋ ਵੀਡੀਓ

ਐਮੀ ਵਿਰਕ ਦੀ ਆਉਣ ਵਾਲੀ ਹਰਜਿਤਾ ਦੀ ਭੂਮਿਕਾ ਨਿਭਾਉਣ ਲਈ ਕਰਨੀ ਪਈ ਸੀ ਬਹੁਤ ਮੇਹਨਤ | ਐਮੀ ਵਿਰਕ Ammy Virk ਨੇ ਪੀਟੀਸੀ ਪੰਜਾਬੀ ਦੀ ਇੱਕ ਇੰਟਰਵਿਊ ਵਿੱਚ ਦਸਿਆ ਕਿ ਉਨ੍ਹਾਂ ਨੇ ਇਸ ਫ਼ਿਲਮ ਲਈ ਤਕਰੀਬਨ ੧੬ ਕਿਲੋ ਭਾਰ ਘਟਾਇਆ ਸੀ | ਜਦੋ ਇਸ ਫ਼ਿਲਮ ਦੀ ਗੱਲ ਸ਼ੁਰੂ ਹੋਈ ਸੀ ਉਸ ਵਕ਼ਤ ਐਮੀ ਦਾ ਭਾਰ 84 ਕਿਲੋ ਸੀ ਫਿਰ ਉਨ੍ਹਾਂ ਨੇ ਫ਼ਿਲਮ ਨਿੱਕਾ ਜ਼ੈਲਦਾਰ ੨ ਲਈ ਭਾਰ ਘਟਾਇਆ | ਜੋ ਘੱਟ ਕੇ 67 ਕਿੱਲੋ ਹੋ ਗਿਆ ਫਿਰ ਉਨ੍ਹਾਂ ਨੇ ਫ਼ਿਲਮ ਲੌਂਗ ਲਾਚੀ ਲਈ ਤਕਰੀਬਨ 8 ਕਿੱਲੋ ਭਾਰ ਵਧਾਇਆ ਅਤੇ ਫਿਰ ਇਸ ਫ਼ਿਲਮ ਲਈ ਭਾਰ ਘਟਾਇਆ ਤੇ ਲੈ ਕੇ ਆਏ 61 ਕਿੱਲੋ ਤੇ |

team harjeeta

ਓਮ ਜੀ ਗਰੁੱਪ ਦੀ ਪਹਿਲੀ ਹੋਮ ਪ੍ਰੋਡਕਸ਼ਨ ਫਿਲਮ 'ਹਰਜੀਤਾ' ਜੋ ਕਿ 18 ਮਈ ਨੂੰ ਰਿਲੀਜ਼ ਹੋਵੇਗੀ, ਦਾ ਦੂਜਾ ਪੋਸਟਰ ਭਰਪੂਰ ਉਤਸ਼ਾਹ ਨਾਲ ਰਿਲੀਜ਼ ਕੀਤਾ ਗਿਆ। ਇਸ ਪੋਸਟਰ ਤੇ ਟਰੇਲਰ ਨੂੰ ਦਰਸ਼ਕਾਂ ਵਲੋਂ ਵੀ ਬੇਹੱਦ ਪਸੰਦ ਕੀਤਾ ਗਿਆ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਹਰਜੀਤਾ' ਫਿਲਮ ਦੇ ਪ੍ਰੋਡਿਊਸਰ ਮਨੀਸ਼ ਸਾਹਨੀ (ਓਮ ਜੀ ਗਰੁੱਪ) ਨੇ ਦੱਸਿਆ ਕਿ ਟਰੇਲਰ ਤੇ ਪੋਸਟਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Ammy Virk Interview

team harjeeta

ਯੂ-ਟਿਊਬ 'ਤੇ ਟਰੇਲਰ ਤੇ ਪੋਸਟਰ ਨੂੰ ਕੁਝ ਹੀ ਦਿਨਾਂ ਵਿਚ ਲਗਭਗ 4 ਮਿਲੀਅਨ ਵਿਊਜ਼ ਮਿਲ ਗਏ ਹਨ। ਪ੍ਰੋਡਿਊਸਰ ਮਨੀਸ਼ ਸਾਹਨੀ ਨੇ ਅਪੀਲ ਕੀਤੀ ਕਿ ਜਿਸ ਤਰ੍ਹਾਂ ਦਰਸ਼ਕਾਂ ਨੇ ਫਿਲਮ ਦੇ ਟਰੇਲਰ ਤੇ ਪੋਸਟਰ ਨੂੰ ਰਿਸਪਾਂਸ ਦਿੱਤਾ ਹੈ, ਉਸੇ ਤਰ੍ਹਾਂ ਉਹ 28 ਮਈ ਨੂੰ ਰਿਲੀਜ਼ ਹੋਣ ਵਾਲੀ 'ਹਰਜੀਤਾ' ਫਿਲਮ ਨੂੰ ਚੰਗਾ ਰਿਸਪਾਂਸ ਦੇਣਗੇ।

Ammy Virk

ਦੱਸਣਯੋਗ ਹੈ ਕਿ ਇਸ ਫਿਲਮ 'ਚ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ Ammy Virk ਹੈ। ਆਉਣ ਵਾਲੀ ਫਿਲਮ 'ਹਰਜੀਤਾ Harjeeta ' ਭਾਰਤੀ ਹਾਕੀ ਖਿਡਾਰੀ ਹਰਜੀਤ ਸਿੰਘ ਤੁੱਲੀ ਦੀ ਕਹਾਣੀ 'ਤੇ ਅਧਾਰਿਤ ਹੈ। ਹਰਜੀਤ ਸਿੰਘ ਤੁੱਲੀ ਸਾਲ 2016 ਜੂਨੀਅਰ ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਨ। ਹਰਜੀਤ ਸਿੰਘ ਤੁੱਲੀ ਇਕ ਟਰੱਕ ਡਰਾਈਵਰ ਦਾ ਬੇਟਾ ਹੈ। ਹਰਜੀਤ ਕਿਵੇਂ-ਕਿਵੇਂ ਮੁਸ਼ਕਿਲਾਂ ਚੋਂ ਲੰਘ ਕੇ ਅੱਗੇ ਵਧਿਆ ਉਹ ਸਭ ਇਸ ਫਿਲਮ 'ਚ ਦਰਸਾਇਆ ਜਾਵੇਗਾ।

Ammy Virk


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network