ਮਲਾਇਕਾ ਅਰੋੜਾ ਦੇ ਚੱਕਰ 'ਚ ਜ਼ਾਇਦਾਦ ਤੋਂ ਬੇਦਖਲ ਹੋਏ ਬੋਨੀ ਕਪੂਰ !

Written by  Rupinder Kaler   |  April 11th 2019 03:51 PM  |  Updated: April 11th 2019 03:51 PM

ਮਲਾਇਕਾ ਅਰੋੜਾ ਦੇ ਚੱਕਰ 'ਚ ਜ਼ਾਇਦਾਦ ਤੋਂ ਬੇਦਖਲ ਹੋਏ ਬੋਨੀ ਕਪੂਰ !

ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੇ ਵਿਆਹ ਤੇ ਅਫੇਅਰ ਦੇ ਚਰਚੇ ਤਾਂ ਹਰ ਥਾਂ ਤੇ ਹੁੰਦੇ ਹਨ । ਇਹਨਾਂ ਦੋਹਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਵਾਇਰਲ ਹੁੰਦੀਆਂ ਹਨ ਕਿ ਜਿਵੇਂ ਘਰ ਦੀ ਗੱਲ ਹੋਵੇ । ਕੁਝ ਲੋਕ ਤਾਂ ਦੋਹਾਂ ਦੇ ਅਫੇਅਰ ਨੂੰ ਗੰਭੀਰਤਾ ਨਾਲ ਲੈਂਦੇ ਹਨ ਜਦੋਂ ਕਿ ਕੁਝ ਚੁੱਟਕੀ ਲੈਂਦੇ ਹਨ । ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਇੰਸਟਾਗ੍ਰਾਮ 'ਤੇ ।

arjun-kapoor-and-malaika-arora arjun-kapoor-and-malaika-arora

ਬੋਨੀ ਕਪੂਰ ਦੇ ਨਾਂ ਤੋਂ ਚਲ ਰਹੇ ਇੱਕ ਫਰਜ਼ੀ ਅਕਾਊਂਟ 'ਤੇ ਇੱਕ ਸ਼ਖਸ ਨੇ ਅਜਿਹੀ ਪੋਸਟ ਪਾਈ ਹੈ ਕਿ ਉਹ ਸੁਰਖੀਆਂ ਵਿੱਚ ਬਣਿਆ ਹੋਇਆ ਹੈ । ਬੋਨੀ ਕਪੂਰ ਆਫੀਸ਼ੀਅਲ ਨਾਂਅ ਨਾਲ ਚੱਲ ਰਹੇ ਇਸ ਫਰਜ਼ੀ ਅਕਾਊਂਟ ਤੋਂ ਕਿਸੇ ਸ਼ਖਸ ਨੇ ਮਲਾਇਕਾ ਦੀ ਫੋਟੋ ਤੇ ਲਿਖਿਆ ਹੈ ਕਿ 'ਉਹ ਆਪਣੀ ਜਾਇਦਾਦ ਵਿੱਚੋਂ ਇੱਕ ਫੁੱਟੀ ਕੌਡੀ ਵੀ ਅਰਜੁਨ ਕਪੂਰ ਨੂੰ ਨਹੀਂ ਦੇਵੇਗਾ, ਬੋਨੀ ਦੇ ਇਸ ਫਰਜ਼ੀ ਪਰੋਫਾਈਲ ਵਾਲੇ ਕਮੈਂਟ ਤੇ ਇੱਕ ਯੂਜਰ ਨੇ ਲਿਖਿਆ ਹੈ ਕਿ ਨਾ ਦੇਣਾ ਅੰਕਲ ਜੀ ਮਲਾਇਕਾ ਦੇ ਕੋਲ ਬਹੁਤ ਪੈਸਾ ਹੈ'

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਜੁਨ ਤੇ ਮਲਾਇਕਾ ਦੇ ਰਿਸ਼ਤੇ ਨੂੰ ਲੈ ਕੇ ਬੋਨੀ ਕਪੂਰ ਨੇ ਹਾਲੇ ਤੱਕ ਕੋਈ ਵੀ ਪਾਜੀਟਿਵ ਰਿਸਪਾਂਸ ਨਹੀਂ ਦਿੱਤਾ ਹੈ । ਸ਼ਾਇਦ ਇਸੇ ਕਰਕੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਕਮੈਂਟ ਬਾਜ਼ੀ ਹੁੰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network