90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮਨੀਸ਼ਾ ਕੋਇਰਾਲਾ ਦੀ ਬਦਲ ਚੁੱਕੀ ਹੈ ਲੁੱਕ, ਨਵੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਹੈਰਾਨ

written by Rupinder Kaler | September 29, 2021

ਉਮਰ ਦੇ ਨਾਲ ਲੋਕ ਬਦਲਦੇ ਰਹਿੰਦੇ ਹਨ । ਅਜਿਹਾ ਹੀ ਕੁਝ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮਨੀਸ਼ਾ ਕੋਇਰਾਲਾ (manisha koirala) ਨਾਲ ਹੋਇਆ ਹੈ । ਉਹਨਾਂ ਦੀ ਲੁੱਕ ਬਿਲਕੁਲ ਬਦਲ ਗਈ ਹੈ । ਹਾਲ ਹੀ ਵਿੱਚ ਉਹਨਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਹੈਰਾਨ ਹਨ ।

Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਮੁਮਤਾਜ ਨੇ ਧਰਮਿੰਦਰ ਦੇ ਘਰ ਪਹੁੰਚ ਕੇ ਕੀਤੀ ਮੁਲਾਕਾਤ, ਪਤਨੀ ਪ੍ਰਕਾਸ਼ ਕੌਰ ਨੇ ਕੀਤਾ ਸਵਾਗਤ

Pic Courtesy: Instagram

ਇਹਨਾਂ ਤਸਵੀਰਾਂ ਵਿੱਚ ਮਨੀਸ਼ਾ (manisha koirala)  ਬਹੁਤ ਹੀ ਸਟਾਈਲਿਸ਼ ਤੇ ਫਿੱਟ ਨਜ਼ਰ ਆ ਰਹੀ ਹੈ । ਪਰ ਉਹਨਾਂ ਦਾ ਚਿਹਰਾ ਕੁਝ ਬਦਲਿਆ ਨਜ਼ਰ ਆ ਰਿਹਾ ਹੈ । ਇਸ ਗੱਲ ਵਿੱਚ ਕੋਈ ਦੋਰਾਏ ਨਹੀਂ ਕਿ ਅੱਜ ਵੀ ਮਨੀਸ਼ਾ (manisha koirala)  ਗਲੈਮਰਸ ਦਿਖਾਈ ਦਿੰਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਨੀਸ਼ਾ ਕੈਂਸਰ ਵਰਗੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ ।

 

View this post on Instagram

 

A post shared by Manisha Koirala (@m_koirala)

ਜਿਸ ਨਾਲ ਉਹ ਨਾ ਸਿਰਫ ਬਹਾਦਰੀ ਨਾਲ ਲੜੀ ਬਲਕਿ ਇਸ ਬਿਮਾਰੀ ਨੂੰ ਹਰਾਇਆ ਵੀ । ਮਨੀਸ਼ਾ (manisha koirala)  ਦੀ ਇਸ ਨਵੀਂ ਤਸਵੀਰ ਨੂੰ ਹੁਣ ਤੱਕ 22 ਹਜ਼ਾਰ ਲਾਈਕਸ ਮਿਲ ਚੁੱਕੇ ਹਨ । ਮਨੀਸ਼ਾ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਰਹੀ ਹੈ । ਜਿਸ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

0 Comments
0

You may also like